21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੁਗਿਆਲ ਵਿਖੇ ਸਾਲਾਨਾ ਲੰਗਰ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਹਾਜ਼ਰੀ ਭਰੀ

ਤਲਵਾੜਾ, 20 ਅਕਤੂਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਜੁਗਿਆਲ ਦੇ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਖੇ ਸਲਾਨਾ ਭੰਡਾਰਾ ਬਹੁਤ ਹੀ ਧੂਮਧਾਮ ਨਾਲ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰੇ ਸਭ ਤੋਂ ਪਹਿਲਾਂ ਭਗਤਾਂ ਵਲੋਂ ਸਮਾਧੀ ਸਥਲ ਦਾ ਸ਼ਨਾਨ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਤਲਵਾੜਾ, 20 ਅਕਤੂਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਜੁਗਿਆਲ ਦੇ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਖੇ ਸਲਾਨਾ ਭੰਡਾਰਾ ਬਹੁਤ ਹੀ ਧੂਮਧਾਮ ਨਾਲ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰੇ ਸਭ ਤੋਂ ਪਹਿਲਾਂ ਭਗਤਾਂ ਵਲੋਂ ਸਮਾਧੀ ਸਥਲ ਦਾ ਸ਼ਨਾਨ ਕਰਵਾਇਆ ਗਿਆ। ਇਸ ਪਾਵਨ ਦਿਹਾੜੇ ਤੇ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਉਚੇਚੇ ਤੌਰ ’ਤੇ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ। ਵਿਦਵਾਨ ਪੰਡਿਤਾਂ ਵਲੋਂ ਪੂਰੇ ਧਾਰਮਿਕ ਰੀਤੀ ਰਿਵਾਜ ਨਾਲ ਹਵਨ ਯੱਗ ’ਚ ਅਹੂਤੀਆਂ ਪਾਈਆਂ ਗਈਆਂ। ਇਸ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਔਰਤਾਂ ਵਲੋਂ ਸਤਸੰਗ ਕੀਤਾ ਗਿਆ। ਭਾਜਪਾ ਨੇਤਾ ਪਿੰਕੀ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮਾਂ ’ਚ ਆ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸ ਮੌਕੇ ਸਰਪੰਚ ਮੁਖ਼ਤਿਆਰ ਸਿੰਘ, ਸੂਬੇਦਾਰ ਰਾਜੇਸ਼ ਕੁਮਾਰ, ਨਾਇਕ ਸੂਬੇਦਾਰ ਵਿਕਰਮ ਸਿੰਘ, ਹਵਾਲਦਾਰ ਵਰਿੰਦਰ ਰਾਜੂ, ਅਨਿਲ ਕੁਮਾਰ, ਸੰਜੀਵ ਰਾਣਾ, ਅਵਤਾਰ ਸਿੰਘ, ਰਮੇਸ਼ ਕੁਮਾਰ, ਡਫਲੀ, ਪੰਡਿਤ ਰਾਮ ਕਿਸ਼ੋਰ, ਰਵਿੰਦਰ ਕੁਮਾਰ, ਰੌਸ਼ਨ ਲਾਲ, ਲੱਕੀ, ਆਕਾਸ਼, ਹਰਪ੍ਰੀਤ, ਸੁਰਜੀਤ ਡਡਵਾਲ, ਕਰਨ ਠਾਕੁਰ, ਸਨਮਾਨ ਸਿੰਘ ਕਾਨੂੰਗੋ ਸੇਵਾਮੁਕਤ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਰੂਟ ਬਦਲ ਕੇ ਤੰਗ ਸੜਕਾਂ ’ਤੇ ਦਿਨ ਵੇਲੇ ਟਿੱਪਰਾਂ ਕਾਰਨ ਟ੍ਰੈਫਿਕ ਵਿਵਸਥਾ ਬੇਕਾਬੂ ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਪੰਜੌੜਾ ’ਚ 5.72 ਕਰੋੜ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Ad Position 24