21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰੂਟ ਬਦਲ ਕੇ ਤੰਗ ਸੜਕਾਂ ’ਤੇ ਦਿਨ ਵੇਲੇ ਟਿੱਪਰਾਂ ਕਾਰਨ ਟ੍ਰੈਫਿਕ ਵਿਵਸਥਾ ਬੇਕਾਬੂ

ਬੀਣੇਵਾਲ, 20 ਅਕਤੂਬਰ(ਬੈਜ ਚੌਧਰੀ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਸਵੇਰੇ 7 ਵਜੇ ਤੋਂ ਬਾਅਦ ਸ਼ਾਮ ਦੇ 7 ਵਜੇ ਤਕ ਮਾਈਨਿੰਗ ਸਮਗਰੀ ਨਾਲ ਭਰੇ ਟਿੱਪਰ ਸ਼ਰੇ੍ਹਆਮ ਚੱਲ ਰਹੇ ਹਨ ਅਤੇ ਰੂਟ ਬਦਲ ਕੇ ਜਾ ਰਹੇ ਟਿੱਪਰਾਂ ਲਈ ਸੜਕਾਂ ਸਿੰਗਲ ਹੋਣ ਕਾਰਨ ਜੇਕਰ ਕੋਈ ਟਿੱਪਰ ਖ਼ਰਾਬ ਹੋ ਜਾਵੇ ਤਾਂ ਸਭ ਕੁੱਝ ਠੱਪ ਹੋ ਜਾਂਦਾ ਹੈ। ਅਜਿਹਾ ਹੀ ਕੱਲ੍ਹ ਸ਼ਾਮ ਤੋਂ ਮੈਹਿੰਦਵਾਣੀ ਰੋਡ ’ਤੇ ਇਕ ਟਿੱਪਰ ਦੇ ਖ਼ਰਾਬ ਹੋਣ ਕਰਕੇ ਸੜਕ ਜਾਮ ਹੋ ਗਈ।

Ad Position 21
No active advertisement
ਅਜੀਤ ਡੈਸਕ 21-10-2026
ਬੀਣੇਵਾਲ, 20 ਅਕਤੂਬਰ(ਬੈਜ ਚੌਧਰੀ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਸਵੇਰੇ 7 ਵਜੇ ਤੋਂ ਬਾਅਦ ਸ਼ਾਮ ਦੇ 7 ਵਜੇ ਤਕ ਮਾਈਨਿੰਗ ਸਮਗਰੀ ਨਾਲ ਭਰੇ ਟਿੱਪਰ ਸ਼ਰੇ੍ਹਆਮ ਚੱਲ ਰਹੇ ਹਨ ਅਤੇ ਰੂਟ ਬਦਲ ਕੇ ਜਾ ਰਹੇ ਟਿੱਪਰਾਂ ਲਈ ਸੜਕਾਂ ਸਿੰਗਲ ਹੋਣ ਕਾਰਨ ਜੇਕਰ ਕੋਈ ਟਿੱਪਰ ਖ਼ਰਾਬ ਹੋ ਜਾਵੇ ਤਾਂ ਸਭ ਕੁੱਝ ਠੱਪ ਹੋ ਜਾਂਦਾ ਹੈ। ਅਜਿਹਾ ਹੀ ਕੱਲ੍ਹ ਸ਼ਾਮ ਤੋਂ ਮੈਹਿੰਦਵਾਣੀ ਰੋਡ ’ਤੇ ਇਕ ਟਿੱਪਰ ਦੇ ਖ਼ਰਾਬ ਹੋਣ ਕਰਕੇ ਸੜਕ ਜਾਮ ਹੋ ਗਈ। ਟਿੱਪਰਾਂ ਵਾਲਿਆਂ ਨੇ ਰਸਤਾ ਬਦਲ ਕੇ ਸਿੰਗਾ ਤੋਂ ਬੀਣੇਵਾਲ ਰੋਡ ਤੇ ਚੱਲਣਾ ਸ਼ੁਰੂ ਕਰ ਦਿੱਤਾ ਜਿਸਦੇ ਚੱਲਦਿਆਂ ਟ੍ਰੈਫਿਕ ਵਿਵਸਥਾ ਬੇਕਾਬੂ ਹੋ ਜਾਂਦੀ ਹੈ। ਇਸ ਰੂਟ ’ਤੇ ਅੱਜ ਸਵੇਰੇ ਚੱਲਣ ਵਾਲੀਆਂ ਹਿਮਾਚਲ ਪ੍ਰਦੇਸ਼ ਟਰਾਂਸਪੋਰਟ (ਐਚ. ਆਰ. ਟੀ. ਸੀ) ਦੀਆਂ ਬੱਸਾਂ ਹਰੋਲੀ ਤੋਂ ਵਾਇਆ ਬੀਣੇਵਾਲ, ਹੈਬੋਵਾਲ, ਸ੍ਰੀ ਅਨੰਦਪੁਰ ਅੱਗੇ ਏਮਜ਼ ਹਸਪਤਾਲ ਬਿਲਾਸਪੁਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀ ਬੱਸ ਘੰਟਿਆਂ ਬੱਧੀ ਜਾਮ ਵਿਚ ਫਸੀ ਰਹੀ, ਜਿਸਦੇ ਚੱਲਦਿਆਂ ਜਿੱਥੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋਈ ਨਾਲ ਹੀ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਪੀ.ਜੀ.ਆਈ ਨੂੰ ਰੋਜ਼ਾਨਾ ਜਾਣ ਵਾਲੀ ਬੱਸ ਦਾ ਵੀ ਇਹੀ ਹਾਲ ਰਿਹਾ। ਹੈਰਾਨੀ ਦੀ ਗੱਲ ਹੈ ਕਿ ਨੇੜੇ ਪੁਲਿਸ ਚੌਂਕੀ ਬੀਣੇਵਾਲ ਤੋਂ ਕਿਸੇ ਵੀ ਮੁਲਾਜ਼ਮ ਨੇ ਬੇਕਾਬੂ ਹੋਈ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ, ਕਮਲ ਕਟਾਰੀਆ ਸੰਮਤੀ ਮੈਂਬਰ, ਗ਼ਰੀਬ ਦਾਸ ਬੀਟਣ, ਅਮਨਦੀਪ ਚੇਚੀ ਬੀਣੇਵਾਲ , ਅਜਾਇਬ ਸਿੰਘ ਬੋਪਾਰਾਏ , ਮਾਸਟਰ ਪਵਨ ਸ਼ਰਮਾ, ਮੋਹਨ ਲਾਲ ਬਿੱਲੂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮੇਟੀ ਨਾਲ ਕੀਤੇ ਵਾਅਦੇ ਮੁਤਾਬਿਕ ਲੋਕਾਂ ਦੀ ਟਿੱਪਰਾਂ ਵਾਲੀ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਤਾਂ ਬੀਤ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਆਫ਼ ਹੁਸ਼ਿਆਰਪੁਰ ਨੇ ਦੂਸਰੀ ਜ਼ਿਲ੍ਹਾ ਖੋ-ਖੋ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਜੁਗਿਆਲ ਵਿਖੇ ਸਾਲਾਨਾ ਲੰਗਰ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਹਾਜ਼ਰੀ ਭਰੀ
Ad Position 24