25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਗਵਾਨ ਵਾਲਮੀਕਿ ਪਾਵਨ ਪ੍ਰਗਟ ਦਿਵਸ ਸੰਬੰਧੀ ਗੜ੍ਹਦੀਵਾਲਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ

ਗੜ੍ਹਦੀਵਾਲਾ, 24 ਅਕਤੂਬਰ (ਚੱਗਰ)-ਭਗਵਾਨ ਵਾਲਮੀਕਿ ਸਭਾ ਤੇ ਸਮੂਹ ਵਾਲਮੀਕਿ ਮਹੱਲਾ ਗੜ੍ਹਦੀਵਾਲਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਬਾਜ਼ਾਰ ’ਚੋਂ ਹੁੰਦੇ ਹੋਏ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਟਾਂਡਾ ਰੋਡ ’ਤੇ ਸਥਿਤ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 25-10-2026
ਗੜ੍ਹਦੀਵਾਲਾ, 24 ਅਕਤੂਬਰ (ਚੱਗਰ)-ਭਗਵਾਨ ਵਾਲਮੀਕਿ ਸਭਾ ਤੇ ਸਮੂਹ ਵਾਲਮੀਕਿ ਮਹੱਲਾ ਗੜ੍ਹਦੀਵਾਲਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਬਾਜ਼ਾਰ ’ਚੋਂ ਹੁੰਦੇ ਹੋਏ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਟਾਂਡਾ ਰੋਡ ’ਤੇ ਸਥਿਤ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸਾਬਕਾ ਚੇਅਰਮੈਨ ਇੰਮਪਰੂਮੈਂਟ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਪ੍ਰਬੰਧਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ, ਐਡੀਸ਼ਨ ਐੱਸ. ਐਚ. ਓ. ਰੋਹਿਤ ਚੌਧਰੀ, ਨਗਰ ਕੌਂਸਲ ਪ੍ਰਧਾਨ ਦਿਸ਼ਾਤ ਬਹਿਲ, ਗੁਰਸ਼ਮਿੰਦਰ ਸਿੰਘ ਰੰਮੀ, ਵਾਲਮੀਕਿ ਸ਼ਕਤੀ ਸੈਨਾ ਦੇ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਐਡਵੋਕੇਟ ਰਾਜਨ ਥਾਪਰ, ਹਰਮਿੰਦਰ ਸਾਬੀ, ਅਮਨ ਜਾਜਾ, ਸ਼ੁਭਮ ਸਹੋਤਾ, ਕੌਂਸਲਰ ਸ਼ੈਕੀ ਕਲਿਆਣ, ਮੋਹਿਤ ਕਲਿਆਣ, ਰਾਜਨ ਸੱਭਰਵਾਲ ,ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਡਾਕਟਰ ਮਨਦੀਪ ਸਿੰਘ, ਮਾਸਟਰ ਸਤਪਾਲ, ਨੰਬਰਦਾਰ ਰਸ਼ਪਾਲ ਸਿੰਘ, ਚੌਧਰੀ ਉਪਿੰਦਰ ਸਿੰਘ, ਯੋਗੇਸ਼ ਸਭਰਵਾਲ, ਰਾਜੂ ਗੁਪਤਾ, ਮੋਨਿਕਾ ਗੁਪਤਾ, ਅਵਤਾਰ ਸਿੰਘ, ਸਰੋਜ ਮਿਨਹਾਸ, ਕੁਲਵੰਤ ਸਿੰਘ ਤਾਲਬ, ਮਨਜੀਤ ਸਿੰਘ ਟੁੰਡ, ਪ੍ਰੋਫੈਸਰ ਸ਼ਾਮ ਸਿੰਘ, ਹਰਭਜਨ ਸਿੰਘ ਢੱਟ, ਡਾਕਟਰ ਬਲਜੀਤ ਸਿੰਘ, ਡਾ. ਮਹਿੰਦਰ ਕੁਮਾਰ ਮਲਹੋਤਰਾ, ਪ੍ਰਧਾਨ ਭੁਪਿੰਦਰ ਸਿੰਘ, ਬੀਰਬਲ ਕਲਿਆਣ, ਸੁਰਿੰਦਰ ਪਾਲ ਸ਼ਿੰਦੋ, ਸ਼ਨੀ ਕਲਿਆਣ, ਰਕੇਸ਼ ਕਲਿਆਣ, ਦੀਪਾ ਮਲਿਕ, ਗਗਨ ਮਲਿਕ, ਮਿੱਠੂ ਮਲਿਕ, ਨਵੀਂ ਮਲਿਕ, ਰਜਿੰਦਰ ਕੁਮਾਰ, ਬਿੰਦਰ ਮਲਿਕ, ਮਨੀ ਮਲਿਕ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬਿਜ਼ਨੈਸ ਫੈਸਟ ਕਰਵਾਇਆ ਅਗਲੀ ਖ਼ਬਰ ਰਮੇਸ਼ ਠਾਕੁਰ ਭਾਰਤੀ ਜਨਤਾ ਪਾਰਟੀ ’ਚ ਮੁੜ ਸ਼ਾਮਿਲ
Ad Position 24