ਆਲ ਇੰਡੀਆ ਬੀ. ਐਸ. ਐਨ. ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਹੁਸ਼ਿਆਰਪੁਰ, 29 ਅਕਤੂਬਰ (ਬਲਜਿੰਦਰਪਾਲ ਸਿੰਘ)-ਆਲ ਇੰਡੀਆ ਬੀ. ਐਸ.
ਹੁਸ਼ਿਆਰਪੁਰ, 29 ਅਕਤੂਬਰ (ਬਲਜਿੰਦਰਪਾਲ ਸਿੰਘ)-ਆਲ ਇੰਡੀਆ ਬੀ. ਐਸ. ਐਨ. ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਟੈਲੀਫ਼ੋਨ ਐਕਸਚੇਂਜ, ਵਕੀਲਾਂ ਬਾਜ਼ਾਰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤਲਵਾੜਾ, ਦਸੂਹਾ, ਗੜ੍ਹਦੀਵਾਲਾ, ਟਾਂਡਾ, ਮਾਹਿਲਪੁਰ ਤੇ ਗੜ੍ਹਸ਼ੰਕਰ ਆਦਿ ਤੋਂ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਦਾ ਸਾਥੀ ਪ੍ਰਦੀਪ ਕੁਮਾਰ ਵਲੋਂ ਸਵਾਗਤ ਕੀਤਾ। ਇਸ ਮੌਕੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਵਲੋਂ ਪਿਛਲੇ ਸਮੇਂ ‘ਚ ਹੋਈਆਂ ਗਤੀਵਿਧੀਆਂ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਤੇ ਉਪ ਪ੍ਰਧਾਨ ਪ੍ਰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਬਾਰੇ ਐਸੋਸੀਏਸ਼ਨ ਦੇ ਦਿੱਲੀ ਹੈੱਡ ਆਫ਼ਿਸ ਵਲੋਂ ਕੀਤੇ ਜਾ ਰਹੇ ਯਤਨਾਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਪੈਨਸ਼ਨਰਾਂ ਦੀ 01-01-2017 ਤੋਂ ਬਣਦੀ ਪੈਨਸ਼ਨ ਸੋਧ ਬਾਰੇ ਭਾਰਤ ਦੀ ਸਰਬਉੱਚ ਅਦਾਲਤ ਦਿੱਲੀ ‘ਚ ਐਸੋਸੀਏਸ਼ਨ ਦੇ ਦਿੱਲੀ ਹੈੱਡ ਆਫ਼ਿਸ ਵਲੋਂ ਦਾਇਰ ਕੀਤੀ ਗਈ ਐਸ. ਐਲ. ਪੀ. ਵਾਰੇ ਜਿਸ ਦੀ ਅਗਲੀ ਸੁਣਵਾਈ 03-11-2026 ਨੂੰ ਹੋਣੀ ਹੈ ਅਤੇ 01-10-2026 ਤੋਂ ਬਣਦੇ ਮਹਿੰਗਾਈ ਭੱਤੇ ਬਾਰੇ ਵੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮੀਟਿੰਗ ‘ਚ ਪੈਨਸ਼ਨਰਾਂ ਨੂੰ ਮਿਲ ਰਹੇ ਮੈਡੀਕਲ ਭੱਤੇ ਬਾਰੇ ਨਵੇਂ ਰੂਲਾਂ, ਲਾਈਫ਼ ਸਰਟੀਫਿਕੇਟ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਮੀਟਿੰਗ ‘ਚ ਸਮੂਹ ਮੈਂਬਰਾਂ ਵਲੋਂ ਆਮ ਲੋਕਾਂ ਤੇ ਬੱਚਿਆਂ ਨੂੰ ਨਸ਼ੇ ਦੀ ਮਾੜੀ ਅਲਾਮਤ ਤੋਂ ਬਚਣ ਲਈ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਦੇਸ਼ ਦੇ ਮੌਜੂਦਾ ਹਾਲਾਤਾਂ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਤੇ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਬਾਰੇ ਦੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੇ ਅਖੀਰ ‘ਚ ਬਲਬੀਰ ਸਿੰਘ ਜ਼ਿਲ੍ਹਾ ਸਕੱਤਰ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।