64 ਵਾਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਉਣ ਸੰਬੰਧੀ ਮੀਟਿੰਗ
ਮਾਹਿਲਪੁਰ, 1 ਨਵੰਬਰ (ਰਜਿੰਦਰ ਸਿੰਘ)-ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 64ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮਾਹਿਲਪੁਰ, 1 ਨਵੰਬਰ (ਰਜਿੰਦਰ ਸਿੰਘ)-ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 64ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਡਾ. ਪਰਮਪ੍ਰੀਤ ਕੈਂਡੋਵਾਲ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦਿਆਂ ਦੱਸਿਆ ਕਿ ਇਸ ਵਾਰ ਟੂਰਨਾਮੈਂਟ 15 ਤੋਂ 22 ਫਰਵਰੀ 2027 ਤੱਕ ਕਰਵਾਉਣ ਦਾ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਅੰਡਰ-17 ਅਤੇ ਕਲੱਬ ਵਰਗ ਦੇ ਮੁਕਾਬਲੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਜਾਣਗੇ। ਉਨ੍ਹਾਂ ਮਾਹਿਲਪੁਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਟੂਰਨਾਮੈਂਟ ਕਰਵਾਉਣ ਵਾਲੀਆਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਇਨ੍ਹਾਂ ਮਿਤੀਆਂ ਦੌਰਾਨ ਕੋਈ ਹੋਰ ਟੂਰਨਾਮੈਂਟ ਨਾ ਕਰਵਾਉਣ, ਤਾਂ ਜੋ ਇਸ ਵੱਕਾਰੀ ਫੁੱਟਬਾਲ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਸਹਿਯੋਗ ਮਿਲ ਸਕੇ। ਇਸ ਮੌਕੇ ਪ੍ਰਿੰ.ਡਾ.ਪਰਵਿੰਦਰ ਸਿੰਘ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਕਾਲਜ ਅਤੇ ਜ਼ਿਲ੍ਹਾ ਫੁੱਟਬਾਲ ਸੰਘ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸ.ਪੀ.ਸ਼ਵਿੰਦਰਜੀਤ ਸਿੰਘ ਬੈਂਸ, ਦਲਜੀਤ ਸਿੰਘ ਸਹੋਤਾ ਇੰਗਲੈਂਡ , ਸੂਰਜ ਭਾਨ ਹਾਂਡਾ, ਅਮਰੀਕ ਸਿੰਘ ਬੈਂਸ, ਮਾ.ਅੱਛਰ ਕੁਮਾਰ ਜੋਸ਼ੀ, ਇੰਜੀ.ਤਰਲੋਚਨ ਸਿੰਘ ਸੰਧੂ, ਮਾ.ਬਨਿੰਦਰ ਸਿੰਘ, ਹਰਮਨਦਨ ਸਿੰਘ ਖਾਬੜਾ, ਮਾ.ਜਗਜੀਤ ਸਿੰਘ, ਪਿ੍ਰੰ.ਰੁਪਿੰਦਰਜੋਤ ਸਿੰਘ, ਪ੍ਰਿੰ.ਜਗਮੋਹਨ ਸਿੰਘ, ਪ੍ਰੋ. ਡਾ ਰਾਜ ਕੁਮਾਰ, ਬਲਜਿੰਦਰ ਮਾਨ, ਕਪਿਲ ਕੁਮਾਰ ਸ਼ਰਮਾ, ਕੋਚ ਗੁਰਦੀਪ ਸਿੰਘ ਥਾਪਾ ਅਤੇ ਸੁਖਦੇਵ ਸਿੰਘ ਸੰਘਾ ਰਾਜ ਕੁਮਾਰ ਰਾਜੂ ਭੂਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।