ਪੱਲੀ ਵਾਲੀਆਂ ਦੀ ਯਾਦ ਨੂੰ ਸਮਰਪਿਤ ਦੰਗਲ ਨੰਗਲ ਬਿਹਾਲਾਂ ਵਿਖੇ 9 ਨੂੰ
ਨੰਗਲ ਬਿਹਾਲਾਂ, 2 ਨਵੰਬਰ (ਵਿਨੋਦ ਮਹਾਜਨ)- ਸ੍ਰੀ ਦਵਾਰਕਾ ਨਾਥ ਜੀ ਮਹਾਰਾਜ ਪੱਲੀ ਵਾਲੀਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸਲਾਨਾ ਦੰਗਲ 9 ਨਵੰਬਰ ਨੂੰ ਨੰਗਲ ਬਿਹਾਲਾਂ ਵਿਖੇ ਕਰਵਾਇਆ ਜਾਏਗਾ। ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਹਰ ਸਾਲ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਦੰਗਲ ਵਿਚ ਸ੍ਰੀ ਗੰਗਾਧਰ ਜੀ ਮਹਾਰਾਜ (ਗੰਗੂ ਮਹਾਰਾਜ ਜੰਮੂ ਵਾਲੇ) ਅਤੇ ਇਲਾਕੇ ਦਾ ਸੰਤ ਸਮਾਜ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ।
ਨੰਗਲ ਬਿਹਾਲਾਂ, 2 ਨਵੰਬਰ (ਵਿਨੋਦ ਮਹਾਜਨ)- ਸ੍ਰੀ ਦਵਾਰਕਾ ਨਾਥ ਜੀ ਮਹਾਰਾਜ ਪੱਲੀ ਵਾਲੀਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸਲਾਨਾ ਦੰਗਲ 9 ਨਵੰਬਰ ਨੂੰ ਨੰਗਲ ਬਿਹਾਲਾਂ ਵਿਖੇ ਕਰਵਾਇਆ ਜਾਏਗਾ। ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਮੌਕੇ ਹਰ ਸਾਲ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਦੰਗਲ ਵਿਚ ਸ੍ਰੀ ਗੰਗਾਧਰ ਜੀ ਮਹਾਰਾਜ (ਗੰਗੂ ਮਹਾਰਾਜ ਜੰਮੂ ਵਾਲੇ) ਅਤੇ ਇਲਾਕੇ ਦਾ ਸੰਤ ਸਮਾਜ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਇਸ ਮੌਕੇ ਇਲਾਕੇ ਅਤੇ ਬਾਹਰਲੇ ਸੂਬਿਆਂ ਤੋਂ ਸੱਦੇ ਹੋਏ ਪਹਿਲਵਾਨ ਆਪਣੀ ਕੁਸ਼ਤੀਆਂ ਦੇ ਜੌਹਰ ਦਿਖਾਉਣੇ। ਇਨਾਮਾਂ ਦੀ ਵੰਡ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾੱਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਅਤੇ ਹਾਜ਼ਰ ਪਤਵੰਤੇ ਸੱਜਣ ਕਰਨਗੇ।