ਏਂਜਲ ਕਾਨਵੈਂਟ ਸਕੂਲ ਵਿਖੇ ‘ਗਰੀਨ ਦੀਵਾਲੀ’ ਮਨਾਈ
ਭੰਗਾਲਾ, 6 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਏਂਜਲ ਕਾਨਵੈਂਟ ਸਕੂਲ ਵਿਖੇ ‘ਗਰੀਨ ਦੀਵਾਲੀ’ ਹਫ਼ਤੇ ਦੇ ਚੌਥੇ ਦਿਨ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਵੱਡੇ ਵਿਦਿਆਰਥੀਆਂ ਵਲੋਂ ਸ੍ਰੀ ਰਾਮ ਦੇ 1 4 ਸਾਲਾਂ ਦੇ ਬਨਵਾਸ ਅਤੇ ਉਨ੍ਹਾਂ ਦੇ ਅਯੁੱਧਿਆ ਵਾਪਸ ਪਰਤਣ ਦੇ ਪ੍ਰਸੰਗ ’ਤੇ ਇਕ ਬਹੁਤ ਹੀ ਸੁੰਦਰ ਨਾਟਕ ਪੇਸ਼ ਕੀਤਾ ਗਿਆ।
ਭੰਗਾਲਾ, 6 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਏਂਜਲ ਕਾਨਵੈਂਟ ਸਕੂਲ ਵਿਖੇ ‘ਗਰੀਨ ਦੀਵਾਲੀ’ ਹਫ਼ਤੇ ਦੇ ਚੌਥੇ ਦਿਨ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਵੱਡੇ ਵਿਦਿਆਰਥੀਆਂ ਵਲੋਂ ਸ੍ਰੀ ਰਾਮ ਦੇ 1 4 ਸਾਲਾਂ ਦੇ ਬਨਵਾਸ ਅਤੇ ਉਨ੍ਹਾਂ ਦੇ ਅਯੁੱਧਿਆ ਵਾਪਸ ਪਰਤਣ ਦੇ ਪ੍ਰਸੰਗ ’ਤੇ ਇਕ ਬਹੁਤ ਹੀ ਸੁੰਦਰ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਪਹਿਲਾਂ ਸ੍ਰੀ ਰਾਮ ਜੀ ਦੇ ਬਨਵਾਸ ਦਾ ਦ੍ਰਿਸ਼ ਦਿਖਾਇਆ ਅਤੇ ਉਸ ਤੋਂ ਬਾਅਦ ਜਦੋਂ ਰਾਮ ਅਯੁੱਧਿਆ ਵਾਪਸ ਆਏ, ਤਾਂ ਅਯੁੱਧਿਆ ਦੇ ਨਗਰਵਾਸੀ ਬਣੇ ਬੱਚਿਆਂ ਨੇ ਬੜੀ ਧੂਮ-ਧਾਮ ਨਾਲ ਖ਼ੁਸ਼ੀਆਂ ਮਨਾਈਆਂ। ਬੱਚਿਆਂ ਨੇ ਸਕੂਲ ਦੇ ਵਿਹੜੇ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ, ਦੀਵੇ ਬਾਲੇ, ਰੰਗੋਲੀ ਬਣਾਈ, ਨ੍ਰਿਤ ਕੀਤਾ ਅਤੇ ਵਾਤਾਵਰਨ-ਮੁਕੂਲ ਤਰੀਕੇ ਨਾਲ ਇਸ ਖ਼ੁਸ਼ੀ ਦੇ ਮੌਕੇ ਦਾ ਪੂਰਾ ਅਨੰਦ ਮਾਣਿਆ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਦੀਵਾਲੀ ਦੇ ਇਸ ਜਸ਼ਨ ਦਾ ਬਹੁਤ ਅਨੰਦ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸ੍ਰੀ ਰਾਮ ਜੀ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ-ਮੁਕਤ ‘ਗਰੀਨ ਦੀਵਾਲੀ’ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।