06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵੁੱਡਲੈਂਡ ਓਵਰਸੀਜ਼ ਸਕੂਲ ਨੇ ‘ਜਲੰਧਰ ਸਹੋਦਯਾ ਅੰਤਰ-ਸਕੂਲ ਫਲੇਮਲੈੱਸ ਕੁਕਿੰਗ ਬਣਾਉਣ ਦੇ ਮੁਕਾਬਲੇ’ ਵਿਚ ‘ਸੈਕੰਡ ਰਨਰ-ਅੱਪ’ ਟਰਾਫ਼ੀ ਜਿੱਤੀ

ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ‘ਜਲੰਧਰ ਸਹੋਦਯਾ ਅੰਤਰ-ਸਕੂਲ ਫਲੇਮਲੈੱਸ ਕੁਕਿੰਗ ਦੇ ਮੁਕਾਬਲੇ’ ਵਿਚ ਸ਼ਾਨਦਾਰ ਪ੍ਰਾਪਤੀ ਕਰਕੇ ਫਿਰ ਆਪਣੀ ਉੱਤਮਤਾ ਅਤੇ ਆਪਣੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਪੰਜ ਜ਼ਿਲ੍ਹਿਆਂ ਦੇ ਭਾਗੀਦਾਰਾਂ ਨੂੰ ਪਛਾੜਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ‘ਸੈਕੰਡ ਰਨਰ-ਅੱਪ’ ਟਰਾਫ਼ੀ ਹਾਸਿਲ ਕੀਤੀ।

Ad Position 21
No active advertisement
ਅਜੀਤ ਡੈਸਕ 07-11-2026
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ‘ਜਲੰਧਰ ਸਹੋਦਯਾ ਅੰਤਰ-ਸਕੂਲ ਫਲੇਮਲੈੱਸ ਕੁਕਿੰਗ ਦੇ ਮੁਕਾਬਲੇ’ ਵਿਚ ਸ਼ਾਨਦਾਰ ਪ੍ਰਾਪਤੀ ਕਰਕੇ ਫਿਰ ਆਪਣੀ ਉੱਤਮਤਾ ਅਤੇ ਆਪਣੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਪੰਜ ਜ਼ਿਲ੍ਹਿਆਂ ਦੇ ਭਾਗੀਦਾਰਾਂ ਨੂੰ ਪਛਾੜਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ‘ਸੈਕੰਡ ਰਨਰ-ਅੱਪ’ ਟਰਾਫ਼ੀ ਹਾਸਿਲ ਕੀਤੀ। ਉਨ੍ਹਾਂ ਨੇ ਆਪਣੀ ਬੇਮਿਸਾਲ ਰਚਨਾਤਮਿਕ ਸੋਚ, ਖਾਣਾ ਬਣਾਉਣ ਦੇ ਹੁਨਰ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਫਿਲੌਰ ਦੇ ਡੀ.ਆਰ.ਵੀ. ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਸੀ, ਜਿਸ ਵਿਚ 23 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਖ਼ਤ ਮੁਕਾਬਲੇ ਦੇ ਵਿਚਕਾਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ 12ਵੀਂ ਜਮਾਤ ਦੇ ਅਭਿਜੋਤ ਸਿੰਘ ਤੇ ਅਰਮਾਨਜੋਤ ਸਿੰਘ ਅਤੇ 11ਵੀਂ ਜਮਾਤ ਗੁਰਮੀਤ ਕੌਰ ਨੇ ਆਪਣੀ ਵਿਲੱਖਣ ਕਲਪਨਾ ਸ਼ਕਤੀ, ਰਚਨਾਤਮਿਕਤਾ ਅਤੇ ਖਾਣਾ ਬਣਾਉਣ ਦੀ ਮੁਹਾਰਤ ਰਾਹੀਂ ਵੱਖਰੀ ਪਛਾਣ ਬਣਾਈ ਅਤੇ ਆਪਣੇ ਸਕੂਲ ਲਈ ਇਹ ਮਾਣ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਸਿਰਫ਼ ਦੋ ਦਿਨ ਪਹਿਲਾਂ, ਇਸੇ ਸਕੂਲ ਦੇ ਵਿਦਿਆਰਥੀਆਂ ਨੇ ‘ਜਲੰਧਰ ਸਹੋਦਯਾ ਅੰਤਰ-ਸਕੂਲ ਮੋਜ਼ੇਕ ਰੰਗੋਲੀ ਮੁਕਾਬਲੇ’ ਵਿਚ ‘ਜਿਊਰੀ ਸਪੈਸ਼ਲ ਐਵਾਰਡ’ ਵੀ ਜਿੱਤਿਆ ਸੀ। ਜੇਤੂ ‘ਵੁੱਡਲੈਂਡਰਜ਼’ ਨੂੰ ਵਧਾਈ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਪੂਜਾ ਧੀਮਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਸਥਾ ਨੇ ਆਪਣੀ ਸ਼ੁਰੂਆਤ ਤੋਂ ਹੀ ‘ਗਤੀਵਿਧੀ-ਅਧਾਰਤ ਸਿੱਖਿਆ’ ਦੇ ਸਿਧਾਂਤ ਦੀ ਪਾਲਨਾ ਕੀਤੀ ਹੈ। ਇਹੀ ਕਾਰਨ ਹੈ ਕਿ ਵਿਦਿਆਰਥੀ ਆਤਮਵਿਸ਼ਵਾਸ ਅਤੇ ਰਚਨਾਤਮਿਕਤਾ ਨਾਲ ਭਰਪੂਰ ਹਨ, ਲਗਾਤਾਰ ਅਕਾਦਮਿਕ ਅਤੇ ਸਹਿ-ਪਾਠਕ੍ਰਮ ਦੋਵਾਂ ਕੰਮਾਂ ਵਿਚ ਆਪਣੇ ਆਪ ਨੂੰ ਅਤੇ ਆਪਣੇ ਸਕੂਲ ਨੂੰ ਮਾਣ ਦਿਵਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਜੀਵਨੀ ਸ਼ਰਣਮ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ‘ਭਜਨ ਜੈਮਿੰਗ’ ਸਮਾਗਮ ਕਰਵਾਇਆ ਅਗਲੀ ਖ਼ਬਰ ਪਿ੍ੰਸੀਪਲ ਵਿਕਰਮਜੀਤ ਦੀ ਮਾਤਾ ਨਮਿਤ ਪਾਠ ਦੇ ਭੋਗ ਪਾਏ
Ad Position 24