19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬੇਕਾਬੂ ਟਰੱਕ ਨੇ 6 ਵਾਹਨਾਂ ਨੂੰ ਮਾਰੀ ਟੱਕਰ, ਵਾਹਨਾਂ ਦਾ ਭਾਰੀ ਨੁਕਸਾਨ, 2 ਵਿਅਕਤੀ ਗੰਭੀਰ ਜ਼ਖ਼ਮੀ

ਐਮਾਂ ਮਾਂਗਟ, 19 ਨਵੰਬਰ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਗੁਲਜਾਰ ਢਾਬੇ ਦੇ ਕੋਲ ਜੀ. ਟੀ.

Ad Position 21
No active advertisement
ਅਜੀਤ ਡੈਸਕ 20-11-2026
ਐਮਾਂ ਮਾਂਗਟ, 19 ਨਵੰਬਰ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਗੁਲਜਾਰ ਢਾਬੇ ਦੇ ਕੋਲ ਜੀ. ਟੀ. ਰੋਡ ’ਤੇ ਸੜਕ ਦੀ ਸਾਈਡ ’ਤੇ ਖਲੋਤੇ ਦੋ ਟਰੱਕ ਅਤੇ ਪੰਜ ਮਹਿੰਦਰਾ ਜੀਪਾਂ ਤੇ ਹੋਰ ਵਾਹਨਾਂ ਨੂੰ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵੱਜੋਂ ਇਹ ਸਾਰੇ ਹੀ ਵਾਹਨ ਇੱਕ ਦੂਜੇ ਦੇ ਨਾਲ ਵੱਜ ਗਏ। ਜਿਸ ਟਰੱਕ ਨੇ ਇਨ੍ਹਾਂ ਵਾਹਨਾਂ ਨੂੰ ਟੱਕਰ ਮਾਰੀ ਉਹ ਟਰੱਕ ਤਾਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਇਸੇ ਦੌਰਾਨ ਹੀ ਸਾਇਡ ’ਤੇ ਖਲੋਤੀਆਂ ਗੱਡੀਆਂ ’ਚ ਵੀ ਕਈ ਡਰਾਈਵਰ ਸੌ ਰਹੇ ਸਨ, ਜਿਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਵਾਲਾ ਜੋ ਕਿ ਸ਼ੂਗਰ ਮਿੱਲ ਮੁਕੇਰੀਆਂ ਦਾ ਦੱਸਿਆ ਜਾ ਰਿਹਾ ਹੈ ਇਹ ਟਰੱਕ ਬੀਤੀ ਰਾਤ ਕਿਸੇ ਸ਼ਹਿਰ ’ਚੋਂ ਖੰਡ ਭਰ ਕੇ ਵਾਪਸ ਆ ਰਿਹਾ ਸੀ ਜਦੋਂ ਇਹ ਟਰੱਕ ਵਾਲਾ ਉਕਤ ਸਥਾਨ ’ਤੇ ਪਹੁੰਚਿਆ ਤਾਂ ਇਸ ਟਰੱਕ ਵਾਲੇ ਨੇ ਸਾਈਡ ’ਤੇ ਖਲੋਤੇ ਹੋਏ ਅੱਧੀ ਦਰਜਨ ਦੇ ਕਰੀਬ ਟਰੱਕਾਂ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਖਲੋਤੇ ਹੋਏ ਦੋ ਟਰੱਕ ਸਫੈਦਿਆਂ ਨਾਲ ਜਾ ਟਕਰਾਏ ਅਤੇ ਨਾਲ ਹੀ ਉਥੇ ਖਲੋਤੀਆਂ ਮਹਿੰਦਰਾ ਦੀਆਂ ਕਰੀਬ ਪੰਜ ਗੱਡੀਆਂ ਇੱਕ ਦੂਜੀ ਵਿੱਚ ਵੱਜਣ ਕਰਕੇ ਉਨ੍ਹਾਂ ਦਾ ਵੀ ਭਾਰੀ ਨੁਕਸਾਨ ਹੋਇਆ। ਇਸ ਹਾਦਸੇ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ। ਮੌਕੇ ’ਤੇ ਪਹੁੰਚੀ ਐਸ. ਐਸ. ਐਫ. ਦੀ ਟੀਮ ਦੇ ਏ . ਐਸ. ਆਈ. ਬੂਟਾ ਸਿੰਘ ਕਾਂਸਟੇਬਲ ਰਣਜੀਤ ਸਿੰਘ ਅਤੇ ਰੋਹਿਤ ਕੁਮਾਰ ਨੇ ਜ਼ਖਮੀ ਡਰਾਈਵਰ ਮਨਜੀਤ ਸਿੰਘ ਪੁੱਤਰ ਜਨਕ ਸਿੰਘ ਅਤੇ ਕਮਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਕਾਹਨੂੰਵਾਨ ਗੁਰਦਾਸਪੁਰ ਨੂੰ ਚੁੱਕ ਕੇ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਨ੍ਹਾਂ ਡਰਾਈਵਰਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਹੋਰ ਵੀ ਕਈ ਜਖਮੀ ਹੋਏ ਜਿਨਾਂ ਦੇ ਮਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਫਸਟ ਡੇਟ ਦੇ ਕੇ ਫਸਟਏਡ ਦੇ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ 2 ਬੈਂਕ ਖਾਤਿਆਂ ’ਚੋਂ ਸਾਈਬਰ ਠੱਗਾਂ ਨੇ 11 ਲੱਖ 7898 ਹਜ਼ਾਰ ਰੁਪਏ ਉਡਾਏ ਅਗਲੀ ਖ਼ਬਰ ਐਨ.ਆਰ.ਆਈ. ਥਾਣੇ ’ਚ ਜਾਂਚ ਲਈ ਪੇਸ਼ ਹੋਏ ਵਿਅਕਤੀ ਨੇ ਨਿਗਲ਼ੀ ਜ਼ਹਿਰ, ਹਾਲਤ ਨਾਜ਼ੁਕ
Ad Position 24