ਸਮਾਗਮ ’ਚ ਜੰਗਲੀ ਸਾਂਭਰ ਆਉਣ ਨਾਲ ਮਚੀ ਹਫੜਾ-ਦਫੜੀ
ਮਾਹਿਲਪੁਰ, 19 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਪਿੰਡ ਕਾਲੇਵਾਲ ਭਗਤਾਂ ਵੇਲੇ ਉਸ ਵੇਲੇ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਧਾਰਮਿਕ ਸਥਾਨ ’ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਇੱਕ ਜੰਗਲੀ ਸਾਂਭਰ ਆ ਵੜਿਆ । ਜਾਣਕਾਰੀ ਅਨੁਸਾਰ ਕਾਲੇਵਾਲ ਭਗਤਾਂ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਇੱਕ ਧਾਰਮਿਕ ਸਥਾਨ’ ਤੇ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਉੱਥੇ ਇੱਕ ਜੰਗਲੀ ਸਾਂਭਰ ਆ ਗਿਆ ਜਿਸ ਨਾਲ ਮੇਲੇ ਵਿਚ ਕਾਫ਼ੀ ਹਫੜਾ-ਦਫੜੀ ਮੱਚ ਗਈ।
ਮਾਹਿਲਪੁਰ, 19 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਪਿੰਡ ਕਾਲੇਵਾਲ ਭਗਤਾਂ ਵੇਲੇ ਉਸ ਵੇਲੇ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਧਾਰਮਿਕ ਸਥਾਨ ’ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਇੱਕ ਜੰਗਲੀ ਸਾਂਭਰ ਆ ਵੜਿਆ । ਜਾਣਕਾਰੀ ਅਨੁਸਾਰ ਕਾਲੇਵਾਲ ਭਗਤਾਂ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਇੱਕ ਧਾਰਮਿਕ ਸਥਾਨ’ ਤੇ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਉੱਥੇ ਇੱਕ ਜੰਗਲੀ ਸਾਂਭਰ ਆ ਗਿਆ ਜਿਸ ਨਾਲ ਮੇਲੇ ਵਿਚ ਕਾਫ਼ੀ ਹਫੜਾ-ਦਫੜੀ ਮੱਚ ਗਈ। ਉਨ੍ਹਾਂ ਦੱਸਿਆ ਕਿ ਸਾਂਭਰ ਉੱਥੇ ਖੜੀ ਟਰਾਲੀ ਹੇਠ ਜਾ ਵੜਿਆ। ਉਨ੍ਹਾਂ ਦੱਸਿਆ ਕਿ ਉਸੇ ਹੀ ਸਮੇਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਗੜ੍ਹਸ਼ੰਕਰ ਜੰਗਲਾਤ ਵਿਭਾਗ ਤੋਂ ਰੇਂਜ ਅਫ਼ਸਰ ਚਰਨਜੀਤ ਸਿੰਘ ਤੇ ਗਾਰਡ ਰਮਨਪ੍ਰੀਤ ਕੌਰ ਦੀ ਅਗਵਾਈ’ ਚ ਬੀਰਬਖਸ਼, ਦਵਿੰਦਰ ਸਿੰਘ, ਬਲਵਿੰਦਰ ਸਿੰਘ ਸਤਪਾਲ ਨੇ ਮੌਕੇ ਤੇ ਪਹੁੰਚ ਕੇ ਸਾਂਭਰ ਨੂੰ ਬੜੀ ਮਸ਼ੱਕਤ ਨਾਲ ਨੂੰ ਕਾਬੂ ਕੀਤਾ ।