ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਏ. ਐੱਸ. ਸਕੂਲ ਮੁਕੇਰੀਆਂ ਨੇ ਸਿਰਜਿਆ ਮਾਣਮੱਤਾ ਇਤਿਹਾਸ
ਮੁਕੇਰੀਆਂ, 19 ਨਵੰਬਰ (ਰਾਮਗੜ੍ਹੀਆ)- ਏ. ਐੱਸ.
ਮੁਕੇਰੀਆਂ, 19 ਨਵੰਬਰ (ਰਾਮਗੜ੍ਹੀਆ)- ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਸਾਲਾਨਾ ਸਮਾਗਮ ਬੜੀ ਧੂਮਧਾਮ, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਉਨ੍ਹਾਂ ਦੀ ਧਰਮਪਤਨੀ ਸ਼ੁਕਲਾ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਸਮੂਹ ਸਾਬਕਾ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਕਾਰੋਬਾਰੀ ਸੁਰਿੰਦਰ ਕੁਮਾਰ ਓਹਰੀ, ਐੱਸ.ਪੀ.ਐੱਨ. ਹਸਪਤਾਲ, ਐੱਸ.ਪੀ.ਐੱਨ. ਕਾਲਜ ਅਤੇ ਨਰਸਿੰਗ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ, ਡਾ. ਸੁਸ਼ੀਲ ਸਹਿਗਲ, ਅਰਵਿੰਦ ਮਾਰਕੰਡਾ, ਓਮ ਅਨੰਦ, ਰਾਕੇਸ਼ ਠਾਕੁਰ, ਰਾਜੇਸ਼ ਜੈਨ, ਡਾ. ਏ.ਕੇ. ਸੈਣੀ, ਡਾ. ਸੁਰਿੰਦਰ ਸਿੰਘ ਸਮੇਤ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ੁਭ ਅਵਸਰ ਤੇ ਮੁਕੇਰੀਆਂ ਦੇ ਸਾਬਕਾ ਐਮ.ਐਲ.ਏ. ਮੈਡਮ ਇੰਦੂ ਬਾਲਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਨੀਰਜ ਘਈ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਵਿਸਥਾਰਪੂਰਵਕ ਵੇਰਵਾ ਪੇਸ਼ ਕੀਤਾ। ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੁੰਵਰ ਰਾਜੇਸ਼ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਮਿਹਨਤ, ਅਨੁਸ਼ਾਸਨ ਅਤੇ ਉੱਚੇ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੈਨੇਜਰ ਡਾ. ਰਜੇਸ਼ ਲਖਨਪਾਲ ਨੇ ਸੰਸਥਾ ਦੇ ਭਵਿੱਖੀ ਵਿਜ਼ਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਕੂਲ ਪ੍ਰਬੰਧਕਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨਾ ਹੈ। ਐਨ. ਆਰ.ਆਈ. ਅਸ਼ੋਕ ਕੁਮਾਰ ਵਰਮਾ ਦੇ ਮਾਇਕ ਸਹਿਯੋਗ ਨਾਲ ਸਕੂਲ ਵਿੱਚ ਤਿਆਰ ਕੀਤੇ ਗਏ ਆਧੁਨਿਕ ਮਿਡ-ਡੇ-ਮੀਲ ਸ਼ੈੱਡ ਅਤੇ ਵਿਸ਼ੇਸ਼ ਰਸੋਈ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਅਨੀਤਾ ਜੈਨ, ਮਧੂ ਸਹਿਗਲ, ਬਰਜਿੰਦਰ ਅਗਰਵਾਲ, ਅਮਿਤ ਕੁਮਾਰ ਸ਼ਰਮਾ ਅਤੇ ਦਵਿੰਦਰ ਡੋਗਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ. ਸਰਬਜੋਤ ਸਿੰਘ ਨੇ ਪ੍ਰਭਾਵਸ਼ਾਲੀ ਅਤੇ ਸਾਹਿਤਕ ਅੰਦਾਜ਼ ਵਿੱਚ ਬਾਖ਼ੂਬੀ ਨਿਭਾਇਆ। ਇਸ ਕਾਰਜ ਵਿੱਚ ਅਸ਼ਵਨੀ ਕੁਮਾਰ, ਵਿਦਿਆਰਥਣਾਂ ਅਰਸ਼ਦੀਪ ਅਤੇ ਅਵਨੀ ਨੇ ਵੀ ਆਪਣੀ ਸੁਚੱਜੀ ਮੰਚ ਸੰਚਾਲਨ ਦੀ ਭੂਮਿਕਾ ਨਾਲ ਖ਼ੂਬ ਵਾਹ-ਵਾਹ ਖੱਟੀ। ਸਮਾਗਮ ਦੇ ਅੰਤ ਵਿੱਚ ਪ੍ਰੋਫੈਸਰ ਐੱਸ.ਐੱਮ. ਸ਼ਰਮਾ, ਜੁਆਇੰਟ ਮੈਨੇਜਰ, ਮੈਨੇਜਮੈਂਟ ਕਮੇਟੀ ਨੇ ਧੰਨਵਾਦੀ ਭਾਸ਼ਣ ਪੇਸ਼ ਕਰਦਿਆਂ ਸਮੂਹ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਪੁਰਾਣੇ ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਹ ਸਾਲਾਨਾ ਸਮਾਗਮ ਜਿੱਥੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਪ੍ਰਾਪਤੀਆਂ ਦਾ ਜਸ਼ਨ ਬਣਿਆ, ਉੱਥੇ ਹੀ ਪੁਰਾਣੇ ਵਿਦਿਆਰਥੀਆਂ ਅਤੇ ਸੰਸਥਾ ਵਿਚਕਾਰ ਪਿਆਰ, ਸਾਂਝ ਅਤੇ ਮੋਹ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰ ਗਿਆ।