ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਤੇ ਕੰਬਲ ਵੰਡੇ ਗਏ- ਵਿਜੇ ਸ਼ਰਮਾ
ਦਸੂਹਾ, 22 ਨਵੰਬਰ (ਭੁੱਲਰ)- ਮਾਂ ਅੰਨਪੂਰਨਾ ਸੁਸਾਇਟੀ ਦਸੂਹਾ ਨੇ ਗਊਸ਼ਾਲਾ ਦਸੂਹਾ ਵਿਖੇ 43 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ ਗਰਮ ਕੰਬਲ ਵੰਡੇ ਗਏ। ਇਸ ਸਬੰਧੀ ਸੁਸਾਇਟੀ ਦੇ ਕਨਵੀਨਰ ਅਤੇ ਵਿਜੇ ਸਿਟੀ ਸੈਂਟਰ ਵਿਜੇ ਮਾਲ ਦੇ ਸੀ.
ਦਸੂਹਾ, 22 ਨਵੰਬਰ (ਭੁੱਲਰ)- ਮਾਂ ਅੰਨਪੂਰਨਾ ਸੁਸਾਇਟੀ ਦਸੂਹਾ ਨੇ ਗਊਸ਼ਾਲਾ ਦਸੂਹਾ ਵਿਖੇ 43 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ ਗਰਮ ਕੰਬਲ ਵੰਡੇ ਗਏ। ਇਸ ਸਬੰਧੀ ਸੁਸਾਇਟੀ ਦੇ ਕਨਵੀਨਰ ਅਤੇ ਵਿਜੇ ਸਿਟੀ ਸੈਂਟਰ ਵਿਜੇ ਮਾਲ ਦੇ ਸੀ.ਐੱਮ.ਡੀ. ਵਿਜੇ ਸ਼ਰਮਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਦੁਆਰਾ 43 ਤੋਂ ਵੱਧ ਗਰਮ ਕੰਬਲ ਦਿੱਤੇ ਗਏ। ਇਹ ਕੰਬਲ ਲੋੜਵੰਦ ਪਰਿਵਾਰਾਂ ਨੂੰ ਵੰਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਉੱਨਤੀ ਤੇ ਤਰੱਕੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਉਨ੍ਹਾਂ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਬਾਕੀ ਸਭੈ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨੇਕ ਕਾਰਜਾਂ ਲਈ ਅੱਗੇ ਆਉਣ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ’ਚ ਵਿਸ਼ੇਸ਼ ਤੌਰ ’ਤੇ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਹਨ ਤਾਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਤੇ ਹੋਰ ਗਰਮ ਬਸਤਰ ਵੀ ਦਿੱਤੇ ਜਾਂਦੇ ਹਨ। ਗਊਆਂ ਦੀ ਸੇਵਾ ਉਪਰੰਤ ਇਹ ਰਾਸ਼ਨ ਸਮਗਰੀ ਪਰਿਵਾਰਾਂ ਨੂੰ ਵੰਡੀ ਜਾਂਦੀ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਬਾਬੂ ਅਰਨ ਕੁਮਾਰ ਸ਼ਰਮਾ ਤੇ ਮੁਕੇਸ਼ ਰੰਜਨ ਨੇ ਕਿਹਾ ਕਿ ਮਾਂ ਅੰਨਪੂਰਨਾ ਸੋਸਾਇਟੀ ਦੇ ਮੈਂਬਰ ਲਗਭਗ ਪਿਛਲੇ 12 ਸਾਲ ਤੋਂ ਰਾਸ਼ਨ ਸਮਗਰੀ ਲੋੜਵੰਦ ਪਰਿਵਾਰਾਂ ਨੂੰ ਵੰਡਦੇ ਆ ਰਹੇ ਹਨ ਅਤੇ ਇਹਨਾਂ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਸਮਗਰੀ ਵੰਡਣ ਦੀ ਰਸਮ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੋਸਾਇਟੀ ਦੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ।