25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਇੰਟਰਨੈਸ਼ਨਲ ਸੋਨਾਲੀਕਾ ਫ਼ੈਕਟਰੀ ’ਚ ਤੇਂਦੂਏ ਦੇ ਆਉਣ ਨਾਲ ਮਚਿਆ ਹੜਕੰਪ

ਨਸਰਾਲਾ, 25 ਨਵੰਬਰ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਸਥਿਤ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ ਦੇ ਅੰਦਰ ਤੇਂਦੂਆ ਦੇ ਆ ਜਾਣ ਕਾਰਨ ਜਿੱਥੇ ਅਦਾਰੇ ਦੇ ਮੁਲਾਜ਼ਮ ਡਰ ਗਏ, ਉੱਥੇ ਹੀ ਇਲਾਕੇ ਦੇ ਲੋਕਾਂ ਵਿਚ ਵੀ ਇਸ ਦਾ ਸਹਿਮ ਪਾਇਆ ਗਿਆ। ਤਕਰੀਬਨ 12 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਜੰਗਲਾਤ ਵਿਭਾਗ, ਅਦਾਰੇ ਦੇ ਮੁਲਾਜ਼ਮ ਅਤੇ ਐਨ.

Ad Position 21
No active advertisement
ਅਜੀਤ ਡੈਸਕ 26-11-2026
ਨਸਰਾਲਾ, 25 ਨਵੰਬਰ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਸਥਿਤ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ ਦੇ ਅੰਦਰ ਤੇਂਦੂਆ ਦੇ ਆ ਜਾਣ ਕਾਰਨ ਜਿੱਥੇ ਅਦਾਰੇ ਦੇ ਮੁਲਾਜ਼ਮ ਡਰ ਗਏ, ਉੱਥੇ ਹੀ ਇਲਾਕੇ ਦੇ ਲੋਕਾਂ ਵਿਚ ਵੀ ਇਸ ਦਾ ਸਹਿਮ ਪਾਇਆ ਗਿਆ। ਤਕਰੀਬਨ 12 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਜੰਗਲਾਤ ਵਿਭਾਗ, ਅਦਾਰੇ ਦੇ ਮੁਲਾਜ਼ਮ ਅਤੇ ਐਨ.ਜੀ.ਓ. ਦੇ ਸਹਿਯੋਗ ਦੇ ਨਾਲ ਜਦੋਂ ਤੇਂਦੂਏ ਨੂੰ ਫੜਿਆ ਗਿਆ ਤਾਂ ਜਾ ਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਪੁਰਬ ਦੀ ਛੁੱਟੀ ਹੋਣ ਕਾਰਨ ਸਿਰਫ਼ ਸਕਿਉਰਿਟੀ ਮੁਲਾਜ਼ਮ ਹੀ ਆਪਣੀ ਡਿਊਟੀ ’ਤੇ ਸੀ ਤੇ ਬਾਕੀ ਵਰਕਰ ਨਹੀਂ ਆਏ ਸੀ। ਸਵੇਰੇ 6 ਵਜੇ ਵਾਲੀ ਸ਼ਿਫ਼ਟ ਦੇ ਵਰਕਰ ਜਦੋਂ ਆਪਣੇ ਕੰਮ ਲਈ ਅਦਾਰੇ ’ਚ ਆਏ ਤਾਂ ਉਨ੍ਹਾਂ ਨੂੰ ਮੇਨ ਗੇਟ ਤੋਂ ਹੀ ਤੇਂਦੂਏ ਦੀ ਜਾਣਕਾਰੀ ਦੇ ਕੇ ਘਰਾਂ ਨੂੰ ਮੋੜ ਦਿੱਤਾ ਗਿਆ, ਜਿਸ ਕਾਰਨ ਤਕਰੀਬਨ 3 ਹਜ਼ਾਰ ਦੇ ਕਰੀਬ ਮੁਲਾਜ਼ਮ ਜਦੋਂ ਆਪੋ ਆਪਣੇ ਘਰਾਂ ਨੂੰ ਗਿਆ ਤਾਂ ਪਿੰਡੋਂ ਪਿੰਡ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਤੇਂਦੂਆ ਰਾਤ ਤਕਰੀਬਨ 12 ਵਜੇ ਦੇ ਕਰੀਬ ਹੀ ਫ਼ੈਕਟਰੀ ’ਚ ਦਾਖਲ ਹੋ ਗਿਆ ਸੀ ਤੇ ਇਹ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫ਼ੈਕਟਰੀ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ, ਜਿਸ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਰੇਂਜ ਅਫ਼ਸਰ ਬਿਕਰਮ ਸਿੰਘ ਹੁਸ਼ਿਆਰਪੁਰ, ਹਰਜਿੰਦਰ ਸਿੰਘ ਰੇਂਜ ਅਫ਼ਸਰ ਦਸੂਹਾ, ਚਰਨਜੀਤ ਸਿੰਘ ਰੇਂਜ ਅਫ਼ਸਰ ਗੜ੍ਹਸ਼ੰਕਰ, ਜਸਵੰਤ ਸਿੰਘ ਰੇਂਜ ਅਫ਼ਸਰ ਕਪੂਰਥਲਾ, ਰਵੀਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਫ਼ਸਰ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਵਲੋਂ ਬੜੀ ਬਹਾਦਰੀ ਦੇ ਨਾਲ ਤੇਂਦੂਏ ਨੂੰ ਫ਼ੈਕਟਰੀ ਦੇ ਅੰਦਰੋਂ ਕਾਬੂ ਕੀਤਾ ਤੇ ਲਿਜਾ ਕੇ ਸੁਰੱਖਿਅਤ ਜਗ੍ਹਾ ’ਤੇ ਛੱਡ ਦਿੱਤਾ ਗਿਆ। ਜ਼ਿਆਦਾ ਸਮਾਂ ਲੱਗਣ ਦੇ ਕਾਰਨ ਤੇ ਅਫ਼ਸਰਾਂ ਨੇ ਕਿਹਾ ਕਿ ਅਦਾਰੇ ਅੰਦਰ ਜ਼ਿਆਦਾ ਮਸ਼ੀਨਰੀ ਅਤੇ ਮਸ਼ੀਨਾਂ ਦੇ ਹੋਣ ਕਰਕੇ ਤੇਂਦੂਏ ਨੂੰ ਲੱਭਣ ਅਤੇ ਫੜਨ ਵਿਚ ਸਮਾਂ ਲੱਗਾ ਹੈ। ਇਸ ਮੌਕੇ ਅਦਾਰੇ ਦੇ ਜਰਨਲ ਮੈਨੇਜਰ ਅਤੁੱਲ ਸ਼ਰਮਾ ਨੇ ਦੱਸਿਆ ਕਿ ਇਸ ਸਾਰੇ ਆਪ੍ਰੇਸ਼ਨ ਦੌਰਾਨ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਤੇ ਇਸ ਸਹਿਯੋਗ ਲਈ ਜਿੱਥੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਜੰਗਲਾਤ ਵਿਭਾਗ ਅਤੇ ਸਹਿਯੋਗ ਦੇਣ ਵਾਲੀ ਐਨ.ਜੀ.ਓ. ਦੇ ਕੰਮ ਨੂੰ ਸਲਾਹਿਆ, ਉੱਥੇ ਹੀ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਵੀ ਇਸ ਭਿਆਨਕ ਸਮੇਂ ਵਿਚ ਸੁਹਿਰਦ ਮਾਹੌਲ ਸਿਰਜਿਆ ਗਿਆ।
Ad Position 22
No active advertisement
ਪਿਛਲੀ ਖ਼ਬਰ 29 ਨੂੰ ਲਾਜਵੰਤੀ ਸਟੇਡੀਅਮ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦਾ ਹੋਵੇਗਾ ਸੂਬਾ ਪੱਧਰੀ ਸਮਾਪਤੀ ਸਮਾਰੋਹ- ਬੈਂਸ ਅਗਲੀ ਖ਼ਬਰ ਹੁਸ਼ਿਆਰਪੁਰ ’ਚ 276 ਕਰੋੜ ਦੀ ਲਾਗਤ ਨਾਲ 2028 ਤੱਕ ਬਣੇਗਾ ਮੈਡੀਕਲ ਕਾਲਜ-ਵਿਧਾਇਕ ਜਿੰਪਾ
Ad Position 24