25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

-ਮਾਮਲਾ ਜੇਤੂ 4 ਕੌਂਸਲਰਾਂ ਨੂੰ ਅਜੇ ਤੱਕ ਸਹੁੰ ਨਾ ਚੁਕਾਉਣ ਦਾ- ਐਸ.ਡੀ.ਐਮ. ਵਲੋਂ ਸਹੁੰ ਚੁਕਾਉਣ ਦੇ ਭਰੋਸੇ ਬਾਅਦ ਨਗਰ ਕੌਂਸਲ ਹਰਿਆਣਾ ਵਿਖੇ ਦਿੱਤਾ ਗਿਆ ਧਰਨਾ ਸਮਾਪਤ

ਹਰਿਆਣਾ, 25 ਨਵੰਬਰ (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਦੇ ਚਾਰ ਨਗਰ ਕੌਂਸਲ ਮੈਂਬਰਾਂ ਨੂੰ ਅਜੇ ਤੱਕ ਸਹੁੰ ਨਾ ਚਕਾਉਣ ਦੇ ਰੋਸ ਵਜੋਂ ਇਨ੍ਹਾਂ ਮੈਂਬਰਾਂ ਨੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ’ਚ ਧਰਨਾ ਦਿੱਤਾ ਗਿਆ, ਜਿੱਥੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਵਿੱਚ ਸ਼ਾਮਿਲ ਹੁੰਦਿਆਂ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕਾਂ ਦੀ ਹਮਦਰਦ ਪਾਰਟੀ ਅਖਵਾ ਰਹੀ ਹੈ ਪਰ ਅੱਜ ਇਸ ਪਾਰਟੀ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ, ਜਿਸ ਦੇ ਆਦੇਸ਼ ਉੱਤੇ ਅਜੇ ਤੱਕ ਨਗਰ ਕੌਂਸਲ ਹਰਿਆਣਾ ਦੇ ਜੇਤੂ 4 ਕੌਂਸਲਰਾਂ ਨੂੰ ਸਹੁੰ ਨਹੀਂ ਚੁਕਾਈ ਗਈ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਦੀ ਚੋਣ ਸਮੇਂ ਹਾਜ਼ਰੀ ਨਹੀਂ ਭਰੀ ਸੀ, ਜਿਸ ਦੀ ਰੰਜਸ਼ ਵਜੋਂ ਇਨ੍ਹਾਂ ਕੌਂਸਲਰਾਂ ਨੂੰ ਸਹੁੰ ਨਹੀਂ ਚਕਾਈ ਜਾ ਰਹੀ।

Ad Position 21
No active advertisement
ਅਜੀਤ ਡੈਸਕ 26-11-2026
ਹਰਿਆਣਾ, 25 ਨਵੰਬਰ (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਦੇ ਚਾਰ ਨਗਰ ਕੌਂਸਲ ਮੈਂਬਰਾਂ ਨੂੰ ਅਜੇ ਤੱਕ ਸਹੁੰ ਨਾ ਚਕਾਉਣ ਦੇ ਰੋਸ ਵਜੋਂ ਇਨ੍ਹਾਂ ਮੈਂਬਰਾਂ ਨੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ’ਚ ਧਰਨਾ ਦਿੱਤਾ ਗਿਆ, ਜਿੱਥੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਵਿੱਚ ਸ਼ਾਮਿਲ ਹੁੰਦਿਆਂ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕਾਂ ਦੀ ਹਮਦਰਦ ਪਾਰਟੀ ਅਖਵਾ ਰਹੀ ਹੈ ਪਰ ਅੱਜ ਇਸ ਪਾਰਟੀ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ, ਜਿਸ ਦੇ ਆਦੇਸ਼ ਉੱਤੇ ਅਜੇ ਤੱਕ ਨਗਰ ਕੌਂਸਲ ਹਰਿਆਣਾ ਦੇ ਜੇਤੂ 4 ਕੌਂਸਲਰਾਂ ਨੂੰ ਸਹੁੰ ਨਹੀਂ ਚੁਕਾਈ ਗਈ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਦੀ ਚੋਣ ਸਮੇਂ ਹਾਜ਼ਰੀ ਨਹੀਂ ਭਰੀ ਸੀ, ਜਿਸ ਦੀ ਰੰਜਸ਼ ਵਜੋਂ ਇਨ੍ਹਾਂ ਕੌਂਸਲਰਾਂ ਨੂੰ ਸਹੁੰ ਨਹੀਂ ਚਕਾਈ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਜਦ ਤੱਕ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚਕਾਉਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਉਸ ਸਮੇਂ ਤੱਕ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਇਕਬਾਲ ਸਿੰਘ ਨੇ ਕਿਹਾ ਕਿ ਚੁਣੇ ਗਏ ਚਾਰੇ ਕੌਂਸਲਰਾਂ ਵਲੋਂ ਵਾਰ-ਵਾਰ ਪ੍ਰਸ਼ਾਸਨ ਅਤੇ ਈ.ਓ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਸਹੁੰ ਚੁਕਾਈ ਜਾਵੇ ਪਰ ਅਜੇ ਤੱਕ ਸਹੁੰ ਨਹੀਂ ਚੁਕਾਈ ਜਾ ਰਹੀ। ਧਰਨੇ ਵਿੱਚ ਪਹੁੰਚੇ ਏ.ਐਸ.ਆਈ ਜਗਦੀਸ਼ ਕੁਮਾਰ ਨੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨਾਲ ਐਸ.ਡੀ.ਐਮ ਹੁਸ਼ਿਆਰਪੁਰ ਦੀ ਗੱਲ ਕਰਵਾਈ, ਜਿਨਾਂ ਨੇ ਪਵਨ ਕੁਮਾਰ ਆਦੀਆ ਨੂੰ ਭਰੋਸਾ ਦਿੱਤਾ ਕਿ ਕੱਲ 26 ਨਵੰਬਰ ਨੂੰ ਸਹੁੰ ਚਕਾਉਣ ਲਈ ਏਜੰਡਾ ਭੇਜਿਆ ਜਾਏਗਾ ਅਤੇ 30 ਨਵੰਬਰ ਨੂੰ ਰਹਿ ਗਏ ਕੌਂਸਲਰਾਂ ਨੂੰ ਸਹੁੰ ਚੁੱਕਾ ਦਿੱਤੀ ਜਾਏਗੀ, ਐਸ.ਡੀ.ਐਮ ਹੁਸ਼ਿਆਰਪੁਰ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਪਵਨ ਕੁਮਾਰ ਆਦੀਆ ਅਤੇ ਕੌਂਸਲਰ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਹਰਿਆਣਾ ਦੀਆਂ 11 ਵਾਰਡਾਂ ’ਚੋਂ 7 ਸੀਟਾਂ ਉੱਤੇ ਆਮ ਆਦਮੀ ਪਾਰਟੀ, 3 ਉੱਤੇ ਕਾਂਗਰਸ, ਅਤੇ 1 ਉਤੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ। ਅਜੇ ਤੱਕ ਕੌਂਸਲਰਾਂ ਇਕਬਾਲ ਸਿੰਘ (ਕਾਂਗਰਸ ), ਪਵਨ ਕੁਮਾਰ ਤੇ ਭਾਵਰਾ (ਆਮ ਆਦਮੀ ਪਾਰਟੀ), ਰਾਜੀਵ ਕਪਲਾ (ਭਾਜਪਾ) ਨੂੰ ਨਗਰ ਕੌਂਸਲ ਹਰਿਆਣਾ ਵਲੋਂ ਸਹੁੰ ਨਹੀਂ ਚੁਕਾਈ ਗਈ। ਇਸ ਧਰਨੇ ਮੌਕੇ ਸੌਰਭ ਅਦੀਆ, ਮਨਿੰਦਰ ਸਿੰਘ ਟਿੰਮੀ ਸ਼ਾਹੀ ਪ੍ਰਧਾਨ ਬਲਾਕ ਕਾਂਗਰਸ ਭੂੰਗਾ, ਕੌਂਸਲਰ ਇਕਬਾਲ ਸਿੰਘ, ਕੌਂਸਲਰ ਰਾਜੀਵ ਕਪਲਾ, ਕੌਂਸਲਰ ਗੁਰਦੇਵ ਕੌਰ, ਕੌਂਸਲਰ ਪਵਨ ਕੁਮਾਰ, ਕੌਂਸਲਰ ਰਮਨ ਕੁਮਾਰ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ, ਕੁਲਦੀਪ ਕੁਮਾਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਸੇਵਾਵਾਂ ਦੀ ਗੁਣਵੱਤਾ ’ਚ ਸੁਧਾਰ ਲਈ ਸਿਵਲ ਸਰਜਨ ਵਲੋਂ ਸਮੀਖਿਆ ਮੀਟਿੰਗ ਅਗਲੀ ਖ਼ਬਰ ਭਲਕੇ ਰਾਤ 8 ਵਜੇ ਹੋਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼-ਮੇਜਰ ਮੁੱਧ ਜ਼ਿਲ੍ਹੇ ’ਚ ਰਾਤ 8 ਤੋਂ 8:15 ਵ...
Ad Position 24