ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੀਸਰੀ ਯਾਤਰਾ ਜੈਕਾਰਿਆਂ ਦੀ ਗੂੰਜ ’ਚ ਰਵਾਨਾ
ਦਸੂਹਾ, 25 ਨਵੰਬਰ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਤੀਸਰੀ ਯਾਤਰਾ ਅੱਜ ਸਵੇਰੇ ਜੈਕਾਰਿਆਂ ਦੀ ਗੂੰਜ ਵਿਚ ਬਾਬਾ ਲਸ਼ਕਰ ਸਿੰਘ ਭੂਰੀ ਵਾਲਿਆਂ ਵਲੋਂ ਰਵਾਨਾ ਕੀਤੀ ਗਈ। ਇਸ ਸਬੰਧੀ ਮੁੱਖ ਪ੍ਰਬੰਧਕ ਦਵਿੰਦਰ ਸਿੰਘ ਕਾਹਲੋਂ ਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸੰਗਤਾਂ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਤੋਂ ਇਲਾਵਾ ਗੁਰਦੁਆਰਾ ਆਗਰਾ ਸਾਹਿਬ, ਗੁਰਦੁਆਰਾ ਮਗਹਰ ਸਾਹਿਬ, ਗੁਰਦੁਆਰਾ ਬਾਲ ਲੀਲਾ, ਗੁਰਦੁਆਰਾ ਹਾਂਡੀ ਸਾਹਿਬ, ਗੁਰਦੁਆਰਾ ਸ੍ਰੀ ਕੰਗਨ ਘਾਟ ਸਾਹਿਬ, ਗੁਰਦੁਆਰਾ ਗਊ-ਘਾਟ, ਗੁਰਦੁਆਰਾ ਬੁੱਧੋਬਰਕਤ, ਨਾਨਕਮਤਾ ਰੀਠਾ ਸਾਹਿਬ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਾਪਸ ਪਹੁੰਚੇਗੀ।
ਦਸੂਹਾ, 25 ਨਵੰਬਰ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਤੀਸਰੀ ਯਾਤਰਾ ਅੱਜ ਸਵੇਰੇ ਜੈਕਾਰਿਆਂ ਦੀ ਗੂੰਜ ਵਿਚ ਬਾਬਾ ਲਸ਼ਕਰ ਸਿੰਘ ਭੂਰੀ ਵਾਲਿਆਂ ਵਲੋਂ ਰਵਾਨਾ ਕੀਤੀ ਗਈ। ਇਸ ਸਬੰਧੀ ਮੁੱਖ ਪ੍ਰਬੰਧਕ ਦਵਿੰਦਰ ਸਿੰਘ ਕਾਹਲੋਂ ਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸੰਗਤਾਂ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਤੋਂ ਇਲਾਵਾ ਗੁਰਦੁਆਰਾ ਆਗਰਾ ਸਾਹਿਬ, ਗੁਰਦੁਆਰਾ ਮਗਹਰ ਸਾਹਿਬ, ਗੁਰਦੁਆਰਾ ਬਾਲ ਲੀਲਾ, ਗੁਰਦੁਆਰਾ ਹਾਂਡੀ ਸਾਹਿਬ, ਗੁਰਦੁਆਰਾ ਸ੍ਰੀ ਕੰਗਨ ਘਾਟ ਸਾਹਿਬ, ਗੁਰਦੁਆਰਾ ਗਊ-ਘਾਟ, ਗੁਰਦੁਆਰਾ ਬੁੱਧੋਬਰਕਤ, ਨਾਨਕਮਤਾ ਰੀਠਾ ਸਾਹਿਬ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵਾਪਸ ਪਹੁੰਚੇਗੀ। ਉਨ੍ਹਾਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਯਾਤਰਾਵਾਂ ਆਰੰਭ ਕਰਵਾਈਆਂ ਗਈਆਂ ਹਨ ਇਸ ਮੌਕੇ ਰਾਜ ਗੁਰਸ਼ਰਨ ਸਿੰਘ ਬਲੱਗਣ, ਸਤਨਾਮ ਸਿੰਘ, ਗੁਰਮੁਖ ਸਿੰਘ ਅੰਮ੍ਰਿਤਸਰ, ਆਤਮਾ ਸਿੰਘ, ਹਰਵਿੰਦਰ ਸਿੰਘ ਘੁੰਮਣ, ਪ੍ਰਿਤਪਾਲ ਸਿੰਘ ਸ਼ੁਮਾਰ, ਹਰਜੀਤ ਸਿੰਘ ਬਰਾਰੋਵਾਲ, ਮਲਕੀਤ ਕੌਰ ਗਾਲੋਵਾਲ, ਅਮਰਜੀਤ ਕੌਰ ਗਾਲੋਵਾਲ, ਹਰਪਾਲ ਸਿੰਘ ਬਾਜਵਾ, ਕਮਲਜੀਤ ਕੌਰ ਚੀਮਾ, ਸੁਰਿੰਦਰ ਸਿੰਘ, ਰਣਜੀਤ ਕੌਰ ਮਰਾਸਗੜ੍ਹ, ਗੁਰਨਾਮ ਸਿੰਘ ਤੋਂ ਆਤਮਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।