ਜੀਵਨ ਜਾਗਿ੍ਰਤੀ ਮੰਚ ਗੜ੍ਹਸ਼ੰਕਰ ਵਲੋਂ ਖ਼ੂਨਦਾਨ ਕੈਂਪ ਦੀ ਤਿਆਰੀ ਲਈ ਮੀਟਿੰਗ
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਜੀਵਨ ਜਾਗਿ੍ਰਤੀ ਮੰਚ ਗੜ੍ਹਸ਼ੰਕਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਇਕ ਦਸੰਬਰ ਨੂੰ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਲਗਾਏ ਜਾਣ ਵਾਲੇ ਸਵੈ-ਇਛੁੱਕ ਖ਼ੂਨਦਾਨ ਕੈਂਪ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ। ਪਿ੍ਰੰਸੀਪਲ ਡਾ.
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਜੀਵਨ ਜਾਗਿ੍ਰਤੀ ਮੰਚ ਗੜ੍ਹਸ਼ੰਕਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਇਕ ਦਸੰਬਰ ਨੂੰ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਲਗਾਏ ਜਾਣ ਵਾਲੇ ਸਵੈ-ਇਛੁੱਕ ਖ਼ੂਨਦਾਨ ਕੈਂਪ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ। ਪਿ੍ਰੰਸੀਪਲ ਡਾ. ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਜਿਸ ਵਿਚ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਕੁਲਵਿੰਦਰ ਸੰਘਾ, ਭੁਪਿੰਦਰ ਸਿੰਘ ਰਾਣਾ, ਰੌਕੀ ਮੋਇਲਾ, ਡਾ. ਲਖਵਿੰਦਰ ਕੁਮਾਰ ਬਿਲੜੋਂ, ਡਾ. ਸੁਰੇਸ਼ ਵਿੱਜ ਬਿੱਟੂ, ਹਰੀ ਲਾਲ ਨਫ਼ਰੀ, ਹਰਦੇਵ ਰਾਏ, ਪਵਨ ਕੁਮਾਰ, ਵਿਜੇ ਲਾਲ, ਬਲਵੰਤ ਸਿੰਘ, ਹੰਸ ਰਾਜ, ਵਿਕਾਸ ਚੰਦੇਲ ਆਦਿ ਹਾਜ਼ਰ ਹੋਏ। ਇਸ ਮੌਕੇ ਚਰਚਾ ਉਪਰੰਤ ਕੈਂਪ ਦੀ ਸਫਲਤਾ ਲਈ ਉਸਾਰੂ ਸੁਝਾਅ ਦਿੰਦੇ ਹੋਏ ਇਲਾਕੇ ਦੇ ਖ਼ੂਨਦਾਨੀਆਂ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਕੈਂਪ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।