29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਸਪਾ ਦੀ ਇਤਿਹਾਸਕ ਫਿਲੌਰ ਰੈਲੀ ਨੇ ਵਿਰੋਧੀਆਂ ਨੂੰ ਪਾਈਆਂ ਭਾਜੜਾਂ- ਬਸਪਾ ਆਗੂ

ਤਲਵਾੜਾ, 29 ਨੰਵਬਰ (ਮਹਿਤਾ)- ਬਹੁਜਨ ਸਮਾਜ ਪਾਰਟੀ ਨੇ ਫਿਲੌਰ ਵਿਖੇ ਇਤਿਹਾਸਕ ਇਕੱਠ ਕਰਕੇ ਆਪਣੀ ਤਾਕਤ ਦਾ ਝੰਡਾ ਬੁਲੰਦ ਕੀਤਾ। ਮੀਟਿੰਗ ਵਿਚ ਹਾਜ਼ਰ ਠਾਠਾਂ ਮਾਰਦੇ ਵਰਕਰਾਂ ਦੇ ਜੋਸ਼ ਨੇ ਇਹ ਸਿੱਧ ਕਰ ਦਿੱਤਾ ਕਿ ਹੁਣ ਹਾਥੀ ਲਈ ਚੰਡੀਗੜ ਦੂਰ ਨਹੀਂ।

Ad Position 21
No active advertisement
ਰਾਮ ਲਾਲ ਸੰਧੂ ਤੇ ਆਗੂ ਬੰਟੀ ਬਾਜ਼ ਗੱਲਬਾਤ ਕਰਦੇ ਹੋਏ। 30-11-2026
ਤਲਵਾੜਾ, 29 ਨੰਵਬਰ (ਮਹਿਤਾ)- ਬਹੁਜਨ ਸਮਾਜ ਪਾਰਟੀ ਨੇ ਫਿਲੌਰ ਵਿਖੇ ਇਤਿਹਾਸਕ ਇਕੱਠ ਕਰਕੇ ਆਪਣੀ ਤਾਕਤ ਦਾ ਝੰਡਾ ਬੁਲੰਦ ਕੀਤਾ। ਮੀਟਿੰਗ ਵਿਚ ਹਾਜ਼ਰ ਠਾਠਾਂ ਮਾਰਦੇ ਵਰਕਰਾਂ ਦੇ ਜੋਸ਼ ਨੇ ਇਹ ਸਿੱਧ ਕਰ ਦਿੱਤਾ ਕਿ ਹੁਣ ਹਾਥੀ ਲਈ ਚੰਡੀਗੜ ਦੂਰ ਨਹੀਂ। ਇਸ ਰੈਲੀ ਨੇ ਜਿੱਥੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਵਿਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਉੱਥੇ ਵਿਰੋਧੀ ਖੇਮਿਆਂ ਵਿਚ ਵੀ ਖਲਬਲੀ ਮਚਾ ਦਿੱਤੀ। ਇਹ ਵਿਚਾਰ ਰਾਮ ਲਾਲ ਸੰਧੂ ਸੇਵਾ-ਮੁਕਤ ਮੁੱਖ ਇੰਜੀਨੀਅਰ, ਸੂਬਾ ਸੱਕਤਰ ਬਹੁਜਨ ਸਮਾਜ ਪਾਰਟੀ ਦੇ ਆਗੂ ਬੰਟੀ ਬਾਜ਼ ਵਲੋਂ ਪ੍ਰੈੱਸ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਪਾਰਟੀ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਵਲੋਂ ਦੇਸ਼ ਵਿਚ ਸਵਿੰਧਾਨ ਨੂੰ ਉਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਦਾ ਅਹਿਦ ਲਿਆ ਗਿਆ। ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਵਲੋਂ ਸੰਵਿਧਾਨ ਨਾਲ ਛੇੜਛਾੜ ਕਰਕੇ ਇਸ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਬਹੁਜਨ ਸਮਾਜ ਪਾਰਟੀ ਅਜਿਹੀਆਂ ਰਾਜਨੀਤਕ ਪਾਰਟੀਆਂ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਸਰਕਾਰਾਂ ਨੂੰ ਬਾਹਰ ਦਾ ਰਸਤਾ ਵਿਖਾਇਗੀ। ਬੀ.ਐਸ.ਪੀ. ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ, ਗੈਂਗਸਟਰਵਾਦ ਮੁਕਤ ਕਰਕੇ ਲੈਂਡ ਮਾਫ਼ੀਆ, ਮਾਈਨਿੰਗ ਮਾਫ਼ੀਆ ਅਤੇ ਸਰਾਬ ਮਾਫ਼ੀਆ ਦੀ ਨਕੇਲ ਕੱਸੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਧਨੋਆ ਵਿਖੇ 26ਵਾਂ ਮਹਾਨ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅਰੋੜਾ ਵਲੋਂ ਕੋਟਲਾ ਗੌਂਸਪੁਰ ਦੇ ਲੋਕਾਂ ਨੂੰ ਸਰਕਾਰ ਬਣਨ ’ਤੇ ਸਮੱਸਿਆਵਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ
Ad Position 24