ਮਾਤਾ ਸਿਮਰਜੀਤ ਕੌਰ ਦੀ ਯਾਦ ’ਚ ਸਰਹਾਲਾ ਸਕੂਲ ਨੂੰ ਰਾਸ਼ੀ ਭੇਟ
ਬੁੱਲ੍ਹੋਵਾਲ, 29 ਨਵੰਬਰ (ਲੁਗਾਣਾ)-ਸਵ. ਮਾਤਾ ਸਿਮਰਜੀਤ ਕੌਰ ਸ਼ਾਹੀ ਪਤਨੀ ਸਵ.
ਬੁੱਲ੍ਹੋਵਾਲ, 29 ਨਵੰਬਰ (ਲੁਗਾਣਾ)-ਸਵ. ਮਾਤਾ ਸਿਮਰਜੀਤ ਕੌਰ ਸ਼ਾਹੀ ਪਤਨੀ ਸਵ. ਮਹਿੰਦਰਜੀਤ ਸਿੰਘ ਸ਼ਾਹੀ ਦੀ ਯਾਦ ਅੰਦਰ ਸ.ਸ.ਸ.ਸਕੂਲ ਸਰਹਾਲਾ ਮੁੰਡੀਆਂ ਦੇ ਵਿਕਾਸ ਕਾਰਜਾਂ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਪੁੱਤਰ ਗੁਰਲਾਲ ਸਿੰਘ ਲਾਲੀ ਸ਼ਾਹੀ ਵਾਸੀ ਪਿੰਡ ਸਰਹਾਲਾ ਮੁੰਡੀਆਂ ਵੱਲੋਂ ਸਕੂਲ ਦੇ ਪਿ੍ਰੰ.ਅਮਨਦੀਪ ਸ਼ਰਮਾ (ਡਿਪਟੀ ਡੀ.ਈ.ਓ) ਨੂੰ ਸਵੇਰ ਦੀ ਸਭਾ ਦੌਰਾਨ ਦਿੱਤੀ ਗਈ। ਇਸ ਮੌਕੇ ਪਿ੍ਰੰ. ਅਮਨਦੀਪ ਸ਼ਰਮਾ ਨੇ ਗੁਰਲਾਲ ਸਿੰਘ ਲਾਲੀ ਸ਼ਾਹੀ ਤੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਹੀ ਪਰਿਵਾਰ ਨੇ ਹਮੇਸ਼ਾ ਹੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਅਰਪਣ ਕਰਦਿਆਂ ਸਕੂਲ ਵਿਕਾਸ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਜੀਤ ਸਿੰਘ, ਬੀ.ਐਨ.ਓ ਪ੍ਰਿੰ..ਕੁਲਵੰਤ ਸਿੰਘ, ਲੈਕ.ਲਖਜੀਤ ਸਿੰਘ ਓਹੜਪੁਰੀ, ਲੈਕ.ਰਵਿੰਦਰਪਾਲ ਸਿੰਘ ਸਟੇਟ ਐਵਾਰਡੀ, ਲੈਕ.ਮਨਜੀਤ ਸਿੰਘ, ਲੈਕ.ਸਰਬਜੀਤ ਸਿੰਘ, ਨਰੇਸ਼ ਕੁਮਾਰ, ਪਰਮਿੰਦਰ ਕੁਮਾਰ, ਸੇਵਾ ਮੁਕਤ ਲੈਕ.ਜਰਨੈਲ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।