29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅਣਪਛਾਤੇ ਪ੍ਰਵਾਸੀ ਤੇ ਗੁੱਜਰਾਂ ਦੇ ਪਹਿਚਾਣ ਪੱਤਰ ਕਿਉਂ ਨਹੀਂ ਲੈ ਰਿਹਾ ਪੁਲਿਸ ਪ੍ਰਸ਼ਾਸਨ, ਬਣਿਆ ਚਿੰਤਾ ਦਾ ਵਿਸ਼ਾ ?

ਕੋਟਫ਼ਤੂਹੀ, 29 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ ਲੰਬੇ ਤੋ ਦਿਨੋ-ਦਿਨ ਅਣਪਛਾਤੇ ਪ੍ਰਵਾਸੀ ਤੇ ਗੁੱਜਰਾਂ ਦੇ ਪਰਿਵਾਰ ਆ ਕੇ ਰਹੇ ਹਨ, ਜਿਨ੍ਹਾਂ ਦਾ ਕੋਈ ਵੀ ਰਿਕਾਰਡ ਪੁਲਿਸ ਪ੍ਰਸ਼ਾਸਨ ਕੋਲ ਨਹੀਂ, ਨਾ ਹੀ ਕਦੀ ਪ੍ਰਸ਼ਾਸਨ ਨੇ ਇਨ੍ਹਾਂ ਦੀ ਗਿਣਤੀ ਤੇ ਪਹਿਚਾਣ ਕਰਨ ਦੀ ਲੋੜ ਸਮਝੀ, ਹਰ ਰੋਜ਼ ਇਹ ਪ੍ਰਵਾਸੀ ਨਿੱਤ ਬੱਸਾਂ ਰਾਹੀ ਲਗਪਗ ਦਰਜਨਾਂ ਦੇ ਦਰਜਨਾਂ ਆ ਰਹੇ ਹਨ, ਇਨ੍ਹਾਂ ਦੇ ਰਹਿਣ ਦਾ ਤੇ ਖਾਣ ਪੀਣ ਦਾ ਕੌਣ ਪ੍ਰਬੰਧ ਕਰਦਾ, ਜੋ ਇੱਕ ਅਣਸੁਲਝੀ ਪਹੇਲੀ ਹੈ। ਇਸ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋ ਪਸ਼ੂਆਂ, ਗੱਡੀਆਂ ਅਤੇ ਵੱਡੀਆਂ ਦੁਕਾਨਾਂ ਦੀਆ ਚੋਰੀਆਂ ਵਿਚ ਸੀ.

Ad Position 21
No active advertisement
ਅਜੀਤ ਡੈਸਕ 30-11-2026
ਕੋਟਫ਼ਤੂਹੀ, 29 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ ਲੰਬੇ ਤੋ ਦਿਨੋ-ਦਿਨ ਅਣਪਛਾਤੇ ਪ੍ਰਵਾਸੀ ਤੇ ਗੁੱਜਰਾਂ ਦੇ ਪਰਿਵਾਰ ਆ ਕੇ ਰਹੇ ਹਨ, ਜਿਨ੍ਹਾਂ ਦਾ ਕੋਈ ਵੀ ਰਿਕਾਰਡ ਪੁਲਿਸ ਪ੍ਰਸ਼ਾਸਨ ਕੋਲ ਨਹੀਂ, ਨਾ ਹੀ ਕਦੀ ਪ੍ਰਸ਼ਾਸਨ ਨੇ ਇਨ੍ਹਾਂ ਦੀ ਗਿਣਤੀ ਤੇ ਪਹਿਚਾਣ ਕਰਨ ਦੀ ਲੋੜ ਸਮਝੀ, ਹਰ ਰੋਜ਼ ਇਹ ਪ੍ਰਵਾਸੀ ਨਿੱਤ ਬੱਸਾਂ ਰਾਹੀ ਲਗਪਗ ਦਰਜਨਾਂ ਦੇ ਦਰਜਨਾਂ ਆ ਰਹੇ ਹਨ, ਇਨ੍ਹਾਂ ਦੇ ਰਹਿਣ ਦਾ ਤੇ ਖਾਣ ਪੀਣ ਦਾ ਕੌਣ ਪ੍ਰਬੰਧ ਕਰਦਾ, ਜੋ ਇੱਕ ਅਣਸੁਲਝੀ ਪਹੇਲੀ ਹੈ। ਇਸ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋ ਪਸ਼ੂਆਂ, ਗੱਡੀਆਂ ਅਤੇ ਵੱਡੀਆਂ ਦੁਕਾਨਾਂ ਦੀਆ ਚੋਰੀਆਂ ਵਿਚ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁੱਟੇਜ ਵਿਚ ਮੂੰਹ ਬੰਨ੍ਹੇ ਇਹ ਵਿਅਕਤੀ ਪ੍ਰਵਾਸੀ ਤੇ ਗੁੱਜਰ ਹੀ ਵਿਖਾਈ ਦਿੰਦੇ ਹਨ, ਜਿਨ੍ਹਾਂ ਦੀ ਪਹਿਚਾਣ ਨਾ ਹੋਣ ਕਰ ਕੇ ਇਹ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆ ਰਹੇ। ਇਨ੍ਹਾਂ ਪ੍ਰਵਾਸੀਆਂ ਇੱਥੇ ਆ ਕੇ ਆਪਣੇ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਪੰਜਾਬ ਦੇ ਬਣਾਏ ਹੋਏ ਹਨ, ਤੇ ਸਰਕਾਰ ਦੀਆ ਸਾਰੀਆਂ ਸਹੂਲਤਾਂ ਵੀ ਲੈ ਰਹੇ ਹਨ, ਜਦਕਿ ਪੰਜਾਬ ਦੇ ਵਸਨੀਕ ਨੇ ਆਪਣਾ ਆਧਾਰ ਕਾਰਡ ਜਾ ਵੋਟਰ ਕਾਰਡ ਬਣਾਉਣਾ ਹੋਵੇ ਤਾਂ ਉਸ ਨੂੰ ਸਿਫ਼ਾਰਸ਼ ਦੇ ਨਾਲ ਰਿਸ਼ਵਤ ਦੇ ਕੇ ਵੀ ਖੱਜਲ ਖ਼ੁਆਰ ਹੋਣਾ ਪੈਦਾ, ਗੁੱਜਰ ਤੇ ਪ੍ਰਵਾਸੀਆਂ ਜਿੱਥੇ ਵੀ ਰਹਿੰਦੇ ਹਨ ਉੱਥੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਇਨ੍ਹਾਂ ਸਬੰਧੀ ਕੋਈ ਜਾਣਕਾਰੀ ਨਹੀਂ ਕਿ ਇਹ ਕਦੋਂ ਇੱਥੇ ਆਏ ਤੇ ਇਨ੍ਹਾਂ ਕੋਲ ਕੋਣ ਆਉਂਦੇ ਜਾਂਦੇ ਹਨ, ਜੋ ਆਉਂਦੇ ਸਮੇਂ ਵਿਚ ਚਿੰਤਾ ਦਾ ਵਿਸ਼ਾ ਹੈ, ਬਾਜ਼ਾਰਾਂ ਵਿਚ ਸੜਕਾਂ ਉੱਪਰ ਲਗਾਤਾਰ ਪ੍ਰਵਾਸੀਆਂ ਦੀਆ ਰੇਹੜੀਆਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਬਾਜ਼ਾਰ ਵਿਚੋਂ ਤੇ ਸੜਕਾਂ ਉੱਪਰ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ, ਬਿਨਾਂ ਲਾਇਸੰਸ, ਕਾਗ਼ਜ਼ਾਤ ਜਗਾੜੂ ਰੇਹੜੀਆਂ, ਬਿਨਾਂ ਨੰਬਰ ਵਾਹਨ ਤੇ ਤਿੰਨ-ਤਿੰਨ ਸਵਾਰੀਆਂ ਵੀ ਸਭ ਤੋ ਵੱਧ ਪ੍ਰਵਾਸੀਆਂ ਦੀਆ ਸੜਕਾਂ ਉੱਪਰ ਪੁਲਿਸ ਸਾਹਮਣੇ ਦੇ ਲੰਘਦੇ ਹਨ, ਪਰ ਕਦੀ ਵੀ ਪ੍ਰਸ਼ਾਸਨ ਨੇ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਨਹੀਂ ਸਮਝੀ, ਜਦਕਿ ਇਨ੍ਹਾਂ ਦੀਆ ਰੇਹੜੀਆਂ ਉੱਪਰ ਵਿਕਣ ਵਾਲੇ ਖਾਣ ਪੀਣ ਵਾਲੇ ਪਦਾਰਥਾਂ ਦਾ ਮਾਪ ਦੰਡ ਕਦੀ ਵੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਚੈੱਕ ਕਰਨ ਦੀ ਲੋੜ ਨਹੀਂ ਸਮਝੀ, ਇਸ ਦੇ ਦੂਸਰੇ ਪਾਸੇ ਇਨ੍ਹਾਂ ਪ੍ਰਵਾਸੀਆਂ ਨੂੰ ਤੇ ਗੁੱਜਰਾਂ ਨੂੰ ਰਾਜਨੀਤਕ ਆਗੂਆਂ ਦੀ ਪੂਰੀ ਸਹਿ ਹੋਣ ਕਰ ਕੇ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਪੁਲਿਸ ਪ੍ਰਸ਼ਾਸਨ ਨੇ ਕਦੀ ਵੀ ਇਨ੍ਹਾਂ ਦੀਆ ਝੁੱਗੀਆਂ ਤੇ ਰਹਿਣ ਵਾਲੇ ਸਥਾਨਾਂ ਦੀ ਚੈਕਿੰਗ ਕਰਨ ਦੀ ਲੋੜ ਨਹੀਂ ਸਮਝੀ, 28 ਪਿੰਡਾਂ ਵਾਲੀ ਸਥਾਨਕ ਪੁਲਿਸ ਚੌਕੀ ਵਿਚ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਹਨ, ਜੋ ਇਲਾਕੇ ਨੂੰ ਕੀ ਸੁਰੱਖਿਆ ਦੇ ਸਕਦੇ ਹਨ, ਬਾਜ਼ਾਰ ਵਿਚ ਪਿਛਲੇ ਲੰਬੇ ਸਮੇਂ ਤੋ ਕਦੀ ਵੀ ਮੁੱਖ ਸੜਕ ਉੱਪਰ ਦੇਰ ਸਵੇਰ ਨਾਕਾ ਨਹੀਂ ਲੱਗਦਾ। ਅੱਜ ਦੇ ਸਮੇਂ ਵਿਚ ਪ੍ਰਵਾਸੀਆਂ ਦੀ ਪਹਿਚਾਣ ਬਹੁਤ ਜ਼ਰੂਰੀ ਹੈ , ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਆਧਾਰ ਕਾਰਡ, ਇਨ੍ਹਾਂ ਦੀਆ ਫ਼ੋਟੋਆਂ, ਇਨ੍ਹਾਂ ਦੇ ਪਿਛੋਕੜ ਅਤੇ ਐਡਰੈੱਸ ਸਬੰਧਿਤ ਥਾਣੇ, ਚੌਕੀ ਵਿਚ ਹੋਣ ਦੇ ਨਾਲ ਨਿੱਤ ਆ ਰਹੇ ਨਵੇਂ ਪ੍ਰਵਾਸੀਆਂ ਨੂੰ ਹਦਾਇਤ ਕੀਤੀ ਜਾਵੇ ਉਹ ਆਪਣਾ ਪਹਿਚਾਣ ਪੱਤਰ ਥਾਣੇ ਜ਼ਰੂਰ ਦੇਣ। ਪਿੰਡਾਂ ਦੀਆ ਪੰਚਾਇਤ ਵੀ ਇਸ ਪਾਸੇ ਗ਼ੌਰ ਕਰਨ ।
Ad Position 22
No active advertisement
ਪਿਛਲੀ ਖ਼ਬਰ ਪੰਜ ਰੋਜ਼ਾ ਭਗਵਾਨ ਸ਼ਿਵ ਕਥਾ ਕੱਲ੍ਹ ਤੋਂ ਅਗਲੀ ਖ਼ਬਰ ਪ੍ਰਦੀਪ ਸਿੰਘ ਪਲਾਹਾ ਵਲੋਂ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ
Ad Position 24