26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੰਜਾਬ ਸਰਕਾਰ ਵਲੋਂ ਮਸੀਹੀ ਚੌ ਕ ਦੀ ਵਿਉਂਤਬੰਦੀ ਡੇਰਾਵਾਦ ਪ੍ਰਫ਼ੁੱਲਿਤ ਕਰਨ ਵਾਲੀ-ਗਿਆਨੀ ਸੁਰਿੰਦਰਪਾਲ ਸਿੰਘ <br/>

Ad Position 21
No active advertisement
ਅਜੀਤ ਡੈਸਕ 01-01-2026
ਮੁੱਲਾਂਪੁਰ-ਦਾਖਾ, 31 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਸਮੇਂ ਦੀਆਂ ਸਰਕਾਰਾਂ ਇਸਾਈ ਭਾਈਚਾਰੇ ਨੂੰ ਪ੍ਰਫ਼ੁੱਲਿਤ ਕਰਦੀਆਂ ਰਹੀਆਂ, ਪਰ ਕਿ੍ਸਮਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵੱਡੇ ਨੁਮਾਇੰਦੇ ਚਰਚਾਂ ਵਿਚ ਜਾਣ ਲੱਗ ਪਏ, ਇਥੇ ਹੀ ਬੱਸ ਨਹੀਂ ਸਰਕਾਰ ਤੇ 'ਆਪ' ਪਾਰਟੀ ਦੇ ਦਿੱਲੀ ਇਕਾਈ ਵੱਡੇ ਆਗੂਆਂ ਵਲੋਂ ਪਾਸਟਰ ਅੰਕੁਰ ਨਰੂਲਾ ਦੀ ਪ੍ਰਧਾਨਗੀਂ ਹੇਠ ਸਰਕਾਰੀ ਤੌਰ 'ਤੇ ਸਮਾਗਮ ਵੀ ਹੋਏ, ਵੱਖਰੀ ਤੇ ਨਿਵੇਕਲੀ ਦੁਖਦਾਇਕ ਪਿਰਤ ਨੂੰ ਅੱਗੇ ਵਧ ਤੋਂ ਰੋਕਣਾ ਚਾਹੀਦਾ | ਇਹ ਪ੍ਰਗਟਾਵਾ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਚੋਣ ਲੜੇ ਨਿਹੰਗ ਸੁਰਿੰਦਰਪਾਲ ਸਿੰਘ ਮੁੱਲਾਂਪੁਰ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਪਾਸਟਰ ਅੰਕੁਰ ਨਰੂਲਾ ਵਰਗਿਆਂ ਨੂੰ ਪੰਜਾਬ 'ਚ ਸਰਕਾਰ ਵਲੋਂ ਅਹਿਮੀਅਤ ਦੇਣ ਨਾਲ ਖਾਸਕਰ ਸਿੱਖ-ਹਿੰਦੂ, ਹੋਰ ਧਰਮਾਂ ਨੂੰ ਠੇਸ ਪਹੁੰਚਦੀ ਹੈ | ਗਿਆਨੀ ਸੁਰਿੰਦਰਪਾਲ ਸਿੰਘ ਕਿਹਾ ਕਿ ਕੇਂਦਰ ਸਰਕਾਰ ਦੇ ਤੰਤਰ ਨੇ ਸਿਰਸੇ ਵਾਲਾ ਤਕੜਾ ਕੀਤਾ ਸੀ, ਬਾਦਲਕੇ ਉਸੇ ਸਿਰਸੇ ਵਾਲੇ ਦੀ ਪੁਸ਼ਤ ਪਨਾਹੀ 'ਚ ਲੱਗੇ ਰਹੇ, ਜਿਸ ਦਾ ਸਿੱਟਾ ਬਰਗਾੜੀ ਬੇਅਦਬੀ ਘਟਨਾਵਾਂ ਵਾਪਰੀਆਂ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਧਰਮ ਦੇ ਉਲਟ ਨਹੀਂ, ਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਕੈਥੋਲਿਕ ਜਾਂ ਪ੍ਰੋਟੈਸਟ ਚਰਚਾਂ ਵਿਚ ਜਾਣਾ ਵੀ ਉਚਿਤ ਨਹੀਂ | ਗਿਆਨੀ ਸੁਰਿੰਦਰਪਾਲ ਸਿੰਘ ਹੈਰਾਨਗੀ ਪ੍ਰਗਟਾਈ ਕਿ ਰਾਜ ਭਰ 'ਚ ਨਾ ਤਾਂ ਕੋਈ ਸਿੱਖ ਚੌਂਕ ਹੈ, ਨਾ ਹੀ ਹਿੰਦੂ ਜਾਂ ਮੁਸਲਮਾਨ ਚੌਂਕ, ਫਿਰ ਆਪ ਦੇ ਆਗੂ ਮਸੀਹੀ ਚੌਂਕ ਦੀਆਂ ਗੱਲਾਂ ਕਰਨ ਲੱਗ ਪਏ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਕਾਸ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਕਿਸੇ ਵਿਸ਼ੇਸ਼ ਫਿਰਕੇ ਨੂੰ ਅੱਗੇ ਤੋਰਨਾ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਗਿ੍ਫ਼ਤਾਰ ਕਰਨ ਦੀ ਨਿਖੇਧੀ ਅਗਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ 11ਵੇਂ ਦਿਨ ਹੇਰਾਂ ਲਈ ਹੋਵੇਗਾ ਰਵਾਨਾ
Ad Position 24