25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐੱਮ.ਪੀ. ਰਾਜਾ ਵੜਿੰਗ ਨੇ ਡੱਲਾ ਨਹਿਰ ਦੇ ਪੁਲ ਦਾ ਨੀਂਹ-ਪੱਥਰ ਰੱਖਿਆ

ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)-ਡੱਲਾ ਨਹਿਰ ਉਪਰ ਮਾਰਕੀਟ ਕਮੇਟੀ ਵਲੋਂ ਬਣਾਏ ਜਾ ਰਹੇ ਪੁਲ਼ ਦਾ ਲੁਧਿਆਣਾ ਤੋਂ ਐੱਮ. ਪੀ.

Ad Position 21
No active advertisement
ਅਜੀਤ ਡੈਸਕ 26-08-2026
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)-ਡੱਲਾ ਨਹਿਰ ਉਪਰ ਮਾਰਕੀਟ ਕਮੇਟੀ ਵਲੋਂ ਬਣਾਏ ਜਾ ਰਹੇ ਪੁਲ਼ ਦਾ ਲੁਧਿਆਣਾ ਤੋਂ ਐੱਮ.ਪੀ. ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਕੱਲ ਸ਼ਾਮ ਨੂੰ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਐਕਸੀਅਨ ਜਤਿਨ ਸਿੰਗਲਾ, ਐੱਸ.ਡੀ.ਓ. ਦਲਜੀਤ ਸਿੰਘ, ਜੇ.ਈ. ਪ੍ਰਮਿੰਦਰ ਸਿੰਘ ਢੋਲਣ, ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ ਡੱਲਾ, ਸਰਪੰਚ ਗੋਪਾਲ ਸਿੰਘ ਪਾਲੀ ਡੱਲਾ, ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ, ਜਸਵਿੰਦਰ ਸਿੰਘ ਛਿੰਦਾ ਚਕਰ, ਮੇਜਰ ਸਿੰਘ ਮੁੱਲਾਂਪੁਰ, ਰਵਿੰਦਰ ਕੁਮਾਰ ਰਾਜੂ, ਮਨਮੋਹਨ ਸਿੰਘ ਧਾਲੀਵਾਲ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ ਦੇਹੜਕਾ, ਬਲਦੇਵ ਸਿੰਘ ਧਾਲੀਵਾਲ, ਪ੍ਰਸ਼ੋਤਮ ਲਾਲ ਖਲੀਫਾ, ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮਿੱਥੇ ਸਮੇਂ ਤੋਂ ਢਾਈ ਘੰਟੇ ਦੇਰੀ ਨਾਲ ਪੁੱਜੇ ਐੱਮ.ਪੀ. ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਉਦਘਾਟਨ ਕਰਨ ਉਪਰੰਤ ਅਤਿ ਦੀ ਗਰਮੀ ’ਚ ਢਾਈ ਘੰਟੇ ਤੋਂ ਉਡੀਕਦੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਡੱਲਾ ਦੀ ਨਹਿਰ ਦਾ ਉਕਤ ਪੁਲ਼ ਲੱਗਭਗ ਦਸ ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਜਿਸ ’ਤੇ ਲਗਭਗ 12 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪੁਲ਼ ਦੀ ਕੁੱਲ ਲੰਬਾਈ 98 ਮੀਟਰ ਹੋਵੇਗੀ ਅਤੇ ਅੱਠ ਮੀਟਰ ਚੌੜਾਈ ਹੋਵੇਗੀ। ਉਨ੍ਹਾਂ ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਰੱਜ ਕੇ ਕੋਸਿਆ ਉੱਥੇ ਉਨ੍ਹਾਂ ਨੇ ਕਿਹਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਸੁਨਿਹਰੀ ਭਵਿੱਖ ਲਈ ਹੋਂਦ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਪੰਜਾਬ ’ਚ ਚਿੱਟਾ ਨਸ਼ੇ ਦੀ ਵਿਕਰੀ ਤੇ ਵਰਤੋਂ ਅਤੇ ਰਿਸ਼ਵਤਖੋਰੀ ਸ਼ਰ੍ਹੇਆਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਝਵਾਨ ਵੋਟਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਦਿਨ-ਰਾਤ ਉਡੀਕ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵਧੀਆਂ ਸੇਵਾਵਾਂ ਬਦਲੇ ਵੈਟਰਨਰੀ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ ਅਗਲੀ ਖ਼ਬਰ ਡੀ. ਸੀ. ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਨਾਰੰਗਵਾਲ ਵਿਖੇ ਅਹਿਮ ਮੀਟਿੰਗ
Ad Position 24