ਵਧੀਆਂ ਸੇਵਾਵਾਂ ਬਦਲੇ ਵੈਟਰਨਰੀ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੀ ਪਸ਼ੂ ਡਿਸਪੈਂਸਰੀ ਵਿਖੇ ਤਾਇਨਾਤ ਵੈਟਰਨਰੀ ਡਾਕਟਰ ਸੰਦੀਪ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਨੁੰ ਮੁੱਖ ਰੱਖਦਿਆਂ ਪਿੰਡ ਦੀ ਪੰੰਚਾਇਤ ਵਲੋਂ ਨੰਬਰਦਾਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਉਸ ਦਾ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਹੁਣ ਇੱਥੋਂ ਬਦਲ ਕੇ ਫਰੀਦਕੋਟ ਚਲੇ ਗਏ ਹਨ।
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੀ ਪਸ਼ੂ ਡਿਸਪੈਂਸਰੀ ਵਿਖੇ ਤਾਇਨਾਤ ਵੈਟਰਨਰੀ ਡਾਕਟਰ ਸੰਦੀਪ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਨੁੰ ਮੁੱਖ ਰੱਖਦਿਆਂ ਪਿੰਡ ਦੀ ਪੰੰਚਾਇਤ ਵਲੋਂ ਨੰਬਰਦਾਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਉਸ ਦਾ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਉਹ ਹੁਣ ਇੱਥੋਂ ਬਦਲ ਕੇ ਫਰੀਦਕੋਟ ਚਲੇ ਗਏ ਹਨ। ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਡਾ. ਸੰਦੀਪ ਸਿੰਘ ਨੇ ਬਹੁਤ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਪਿੰਡ ਵਿਚ ਸੇਵਾਵਾਂ ਨਿਭਾਈਆਂ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਵੈਟਰਨਰੀ ਡਾ. ਰਾਜਵਿੰਦਰ ਸਿੰਘ ਰਾਜੂ, ਡਾ. ਬਲਰਾਜ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਸਮੁੰਦਾ ਸਿੰਘ ਆਸਟਰੇਲੀਆ, ਪਰਮਜੀਤ ਸਿੰਘ ਸਿੱਧੂ ਪੰਚ, ਬਲਜੀਤ ਸਿੰਘ ਸਿੱਧੂ ਪੰਚ, ਦਲਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਪੱਪੂ, ਉਰਮਲ ਸਿੰਘ, ਜੀਵਨ ਸਿੰਘ ਧਾਲੀਵਾਲ ਆਗੂ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।