27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਦੂਜਿਆਂ ਦੇ ਭਲੇ ਲਈ ਪਰਉਪਕਾਰ ਦੇ ਕਾਰਜ ਕਰਨੇ ਹੀ ਸੱਚੀ ਸੇਵਾ ਹੈ-ਜਸਵੀਰ ਸਿੰਘ ਗੜ੍ਹੀ

Ad Position 21
No active advertisement
ਅਜੀਤ ਡੈਸਕ 02-01-2026

ਧਾਮ ਰਕਬਾ ਵਿਖੇ ਅਚਾਰਿਆ ਚੇਤਨਾਨੰਦ ਜੀ ਦੀ ਸਰਪ੍ਰਸਤੀ ਹੇਠ ਨਵੇਂ ਵਰ੍ਹੇ ਦੀ ਆਮਦ 'ਤੇ ਧਾਰਮਿਕ ਸਮਾਗਮ
ਮੁੱਲਾਂਪੁਰ-ਦਾਖਾ, 1 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਨਵੇਂ ਸਾਲ ਦੀ ਆਮਦ 'ਤੇ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਨਾਲ ਜੁੜੀ ਸੰਗਤ ਵਲੋਂ ਸ੍ਰੀ ਲਾਲਪੁਰੀ ਕੁਟੀਆ ਧਾਮ ਰਕਬਾ ਨੇੜੇ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀ ਵਾਲਿਆਂ ਵਲੋਂ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਭੋਗ ਪਾਉਣ ਉਪਰੰਤ ਸਵਾਮੀ ਜੀ ਵਲੋਂ ਸੰਗਤ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਨਿਰਸਵਾਰਥ ਸੇਵਾ, ਸਿਮਰਨ, ਦਾਨ ਕਰਨ ਨਾਲ ਹਰ ਇੱਛਾ ਸਹਿਜੇ ਹੀ ਪੂਰੀ ਹੋ ਜਾਂਦੀ ਹੈ | ਅਚਾਰੀਆ ਜੀ ਨੇ ਕਿਹਾ ਕਿ ਸ਼ਿ੍ਸ਼ਟੀ ਦੇ ਕਣ-ਕਣ 'ਚ ਪ੍ਰਮਾਤਮਾ ਬਿਰਾਜਮਾਨ ਹੈ ਲੇਕਿਨ ਪ੍ਰਮਾਤਮਾ ਦੀ ਜੋਤ 'ਨਾਮ ਸ਼ਬਦ' ਦੀ ਕਮਾਈ ਨਾਲ ਹੀ ਪ੍ਰਗਟ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਤੀਰਥ ਸਥਾਨਾਂ 'ਤੇ ਜਾਣ ਨਾਲ ਪੁੰਨਾਂ ਦੀ ਪ੍ਰਾਪਤੀ ਹੋ ਸਕਦੀ ਹੈ, ਪ੍ਰੰਤੂ ਸਦਗਤੀ ਨਹੀਂ, ਸਦਗਤੀ ਸਿਰਫ਼ 'ਨਾਮ ਸ਼ਬਦ' ਦੇ ਨਿਰੰਤਰ ਜਾਪ, ਨਿਰਸਵਾਰਥ ਸੇਵਾ, ਸਿਮਰਨ ਦਾਨ ਨਾਲ ਹੀ ਹੋ ਸਕਦੀ ਹੈ | ਇਸ ਮੌਕੇ ਉਚੇਚਾ ਪਹੁੰਚੇ ਪੰਜਾਬ ਰਾਜ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੁਟੀਆ ਭੂਰੀ ਵਾਲੇ ਰਕਬਾ ਵਿਖੇ ਨਤਮਸਤਕ ਹੋਣ ਉਪਰੰਤ ਜੁੜੀ ਸੰਗਤ ਵਿਚ ਬਿਰਾਜਮਾਨ ਹੋਏ | ਧਾਰਮਿਕ ਮੰਚ ਤੋਂ ਸੰਬੋਧਨ ਸਮੇਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਗੁਰਗੱਦੀ ਪ੍ਰੰਪਰਾ ਭੂਰੀ ਵਾਲੇ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਵਲੋਂ ਅਧਿਆਤਮਿਕ ਗਿਆਨ ਵੰਡਣ ਦੇ ਨਾਲ ਲੋੜਵੰਦਾਂ ਲਈ ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਵੱਡਮੁੱਲਾ ਯੋਗਦਾਨ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਗੁਰੂ ਉਪਦੇਸ਼ ਅੁਨਸਾਰ ਦੂਜਿਆਂ ਦੇ ਭਲੇ ਲਈ ਪਰ-ਉਪਕਾਰ ਦੇ ਕਾਰਜ ਕਰਨੇ ਹੀ ਸੱਚੀ ਸੇਵਾ ਹੈ | ਇਸ ਸਮੇਂ ਅਚਾਰੀਆ ਚੇਤਨਾ ਨੰਦ ਜੀ ਵਲੋਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕੀਤਾ ਗਿਆ | ਸ੍ਰੀ ਲਾਲਪੁਰੀ ਕੁਟੀਆ ਧਾਮ ਰਕਬਾ ਵਿਖੇ ਧਾਰਮਿਕ ਸਮਾਗਮ ਸਮੇਂ ਪ੍ਰਧਾਨ ਸੁਰਿੰਦਰ, ਸਰਪੰਚ ਮਨਮੀਤ ਸਹਿਜਪਾਲ, ਡਾ: ਜਸਪਾਲ ਸਿੰਘ, ਮਲਕੀਤ ਸਿੰਘ, ਵਿਜੇ ਬਾਂਸਲ ਮੰਡੀ ਮੁੱਲਾਂਪੁਰ, ਕੌਂਸਲ ਬਲਬੀਰ ਚੰਦ ਬੀਰਾ, ਚਰਨਦਾਸ ਅਗਰਵਾਲ, ਬਲਵੀਰ ਸਿੰਘ ਹੋਰਨਾਂ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਆਉਣ ਵਾਲੀਆਂ ਗ੍ਰਾਂਟਾਂ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਕਰਾਂ... ਅਗਲੀ ਖ਼ਬਰ ਰਾਣਾ ਸ਼ੂਗਰ ਮਿੱਲ ਵਲੋਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਮ...
Ad Position 24