27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਲਾਕ ਸੰਮਤੀ ਜ਼ੋਨ ਗੋਂਦਵਾਲ ਤੋਂ ਜੇਤੂ ਉਮੀਦਵਾਰ ਦਾ ਸਨਮਾਨ ਸਮਾਰੋਹ

Ad Position 21
No active advertisement
ਅਜੀਤ ਡੈਸਕ 02-01-2026

ਲੋਕਾਂ ਨੂੰ ਸਰਬਪੱਖੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਾਂਗੇ-ਵਰਿੰਦਰਪਾਲ ਕੌਰ ਤੱਤਲਾ
ਰਾਏਕੋਟ, 1 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ ਗੋਂਦਵਾਲ (ਜਨਰਲ ਔਰਤ) ਤੋਂ ਕਾਂਗਰਸ ਦੀ ਜੇਤੂ ਉਮੀਦਵਾਰ ਵਰਿੰਦਰਪਾਲ ਕੌਰ ਤੱਤਲਾ ਪਤਨੀ ਮਨਦੀਪ ਸਿੰਘ ਸੋਨੀ ਬਰ੍ਹਮੀ ਦਾ ਗੁਰਦੁਆਰਾ ਬਾਲੂ ਪੱਤੀ ਸਾਹਿਬ ਪਿੰਡ ਬਰ੍ਹਮੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਕੀਤੇ, ਉਪਰੰਤ ਜਿੱਤ ਦੀ ਖੁਸ਼ੀ 'ਚ ਸ਼ੁਕਰਾਨਾ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਸਾਬਕਾ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਲਾਕ ਸੰੰਮਤੀ ਜ਼ੋਨ ਗੋਂਦਵਾਲ ਅਧੀਨ ਪੈਂਦੇ ਪਿੰਡ ਗੋਂਦਵਾਲ, ਬਰ੍ਹਮੀ ਤੇ ਲਿੱਤਰਾਂ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਵਰਿੰਦਰਪਾਲ ਕੌਰ ਤੱਤਲਾ ਨੂੰ ਭਰਵਾਂ ਸਮਰਥਨ ਦਿੰਦਿਆਂ ਉਨ੍ਹਾਂ ਨੂੰ ਜੇਤੂ ਬਣਾਇਆ ਹੈ | ਜਿਸ 'ਤੇ ਉਹ ਕਾਂਗਰਸੀ ਸਮਰਥਕਾਂ ਦੇ ਕੋਟਿਨ-ਕੋਟਿ ਧੰਨਵਾਦੀ ਹਨ | ਇਸ ਸਮੇਂ ਬਲਾਕ ਸੰਮਤੀ ਮੈਂਬਰ ਵਰਿੰਦਰਪਾਲ ਕੌਰ ਤੱਤਲਾ ਨੇ ਆਖਿਆ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਮੁਤਾਬਿਕ ਉਹ ਲੋਕਾਂ ਦੀ ਬਿਹਤਰੀ ਲਈ ਸਦਾ ਯਤਨਸ਼ੀਲ ਰਹਿਣਗੇ ਤਾਂ ਜੋ ਲੋਕਾਂ ਨੂੰ ਉੱਚਿਤ ਸਹੂਲਤਾਂ ਮੁਹੱਈਆ ਜਾ ਸਕਣ | ਉਪਰੰਤ ਬਲਾਕ ਸੰਮਤੀ ਮੈਂਬਰ ਵਰਿੰਦਰਪਾਲ ਕੌਰ ਤੱਤਲਾ ਨੂੰ ਜਿੱਤ ਦੀ ਖੁਸ਼ੀ 'ਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਬਲਦੇਵ ਸਿੰਘ ਗੋਂਦਵਾਲ, ਸਾਬਕਾ ਸਰਪੰਚ ਨਿਰਮਲ ਸਿੰਘ ਬਰ੍ਹਮੀ, ਸਾਬਕਾ ਸਰਪੰਚ ਕੇਵਲ ਸਿੰਘ ਬਰ੍ਹਮੀ, ਚੌਧਰੀ ਬੂਟਾ ਸਿੰਘ, ਭਗਤ ਸਿੰਘ ਡੇਅਰੀ ਵਾਲੇ, ਪ੍ਰਧਾਨ ਰਣਜੀਤ ਸਿੰਘ ਜਵੰਧਾ, ਸੂਬੇਦਾਰ ਗੁਰਨਾਮ ਸਿੰਘ ਨਾਹਰ, ਮੁਖਤਿਆਰ ਸਿੰਘ ਗੋਂਦਵਾਲ, ਗੁਰਮੀਤ ਸਿੰਘ, ਰਣਜੋਧ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਸਾਬਕਾ ਸਰਪੰਚ ਸੁਖਪਾਲ ਸਿੰਘ ਬਰ੍ਹਮੀ, ਹਰਭਜਨ ਸਿੰਘ ਭੋਲਾ, ਕਮਲਜੀਤ ਸਿੰਘ ਬਰ੍ਹਮੀ, ਗੁਰਪ੍ਰੀਤ ਸਿੰਘ, ਦਲਵਾਰਾ ਸਿੰਘ ਬਰ੍ਹਮੀ, ਹਰੀ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਮੁਖਤਿਆਰ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ, ਕਿ੍ਸ਼ਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦਾ ਵਿਰੋਧ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਆਉਣ ਵਾਲੀਆਂ ਗ੍ਰਾਂਟਾਂ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਕਰਾਂ...
Ad Position 24