18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਦਾਖਾ ਪੁਲਿਸ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 10 ਗੱਟੂ ਫੜੇ੍ਹ

Ad Position 21
No active advertisement
ਅਜੀਤ ਡੈਸਕ 03-01-2026
ਮੁੱਲਾਂਪੁਰ-ਦਾਖਾ, 2 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਾਨੂੰਨਨ ਅਪਰਾਧ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਸ਼ਹਿਰ ਅੰਦਰ ਉੱਪਰੋ-ਥਲੀ ਹਾਦਸਿਆਂ ਬਾਅਦ ਦਾਖਾ ਪੁਲਿਸ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਸਰਗਰਮ ਹੋ ਗਈ | ਦਾਖਾ ਪੁਲਿਸ ਸਬ-ਡਵੀਜ਼ਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਵਿਦੇਸ਼ ਟੂਰ ਤੋਂ ਵਾਪਿਸ ਆਉਂਦਿਆਂ ਹੀ ਚਾਈਨਾ ਡੋਰ ਨਾਲ ਹੋਏ ਹਾਦਸੇ ਅਗਾਂਹੂ ਰੋਕਣ ਲਈ ਥਾਣਾ ਦਾਖਾ ਐੱਸ.ਐੱਚ.ਓ. ਹਮਰਾਜ ਸਿੰਘ ਚੀਮਾਂ ਨੂੰ ਹਦਾਇਤ ਕੀਤੀ | ਚਾਈਨਾ ਡੋਰ ਰੋਕਣ ਲਈ ਸੰਜੀਦਾ ਦਾਖਾ ਪੁਲਿਸ ਵਲੋਂ ਆਪਣੇ ਸੂਹੀਏ ਦੀ ਇਤਲਾਹ 'ਤੇ ਪਿੰਡ ਬਾਸੀਆਂ ਬੇਟ ਵਿਖੇ ਜਸਪ੍ਰੀਤ ਸਿੰਘ ਕੋਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 10 ਗੱਟੂ ਫੜੇ੍ਹ ਗਏ | ਪੁਲਿਸ ਵਲੋਂ ਸਮੇਤ ਪਾਬੰਦੀਸ਼ੁਦਾ ਡੋਰ ਜਸਪ੍ਰੀਤ ਸਿੰਘ ਨੂੰ ਥਾਣਾ ਦਾਖਾ ਲਿਆਂਦਾ ਗਿਆ | ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਪੁਲਿਸ ਵਲੋਂ ਉਕਤ ਵਿਅਕਤੀ ਵਿਰੁੱਧ ਬੀ.ਐੱਨ.ਐੱਸ ਦੀ ਧਾਰਾ 223 ਹੇਠ ਕਾਰਵਾਈ ਹੋਈ | ਪੁਲਿਸ ਵਲੋਂ ਫੜ੍ਹੀ ਗਈ ਚਾਈਨਾ ਡੋਰ ਦੀ ਪੁਸ਼ਟੀ ਕਰਦਿਆਂ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਵਲੋਂ ਸ਼ਹਿਰ ਅਤੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਅਜਿਹਾ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਸਖ਼ਤ ਹੈ | ਡੀ.ਐੱਸ.ਪੀ. ਵਲੋਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਹੋਈ ਕਿ ਚਾਈਨਾ ਡੋਰ ਨਾਲ ਪਤੰਗਬਾਜ਼ੀ ਸਖ਼ਤੀ ਨਾਲ ਬੰਦ ਕਰਵਾਈ ਜਾਵੇ, ਕਿਉਂਕਿ ਇਹ ਜਿੱਥੇ ਮਨੁੱਖ ਲਈ ਜਾਨਲੇਵਾ ਬਣ ਸਕਦੀ ਹੈ, ਉੱਥੇ ਪੰਛੀ, ਪਸ਼ੂ ਲਈ ਵੀ ਨੁਕਸਾਨਦੇਹ ਹੈ | ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕਿਸੇ ਵਿਅਕਤੀ ਕੋਲ ਵਿਕਰੀ ਜਾਂ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਸੂਹ ਮਿਲੇ ਤਾਂ ਸਾਡੇ ਥਾਣਾ ਦਾਖਾ, ਸੁਧਾਰ, ਜੋਧਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਯੰਗ ਸਪੋਰਟਸ ਕਲੱਬ ਦਾ 22ਵਾਂ ਸਾਲਾਨਾ ਕਬੱਡੀ ਕੱਪ ਜੋਸ਼ੋ-ਖਰੋਸ਼ ਨਾਲ ਸ਼ੁਰੂ
Ad Position 24