18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਯੰਗ ਸਪੋਰਟਸ ਕਲੱਬ ਦਾ 22ਵਾਂ ਸਾਲਾਨਾ ਕਬੱਡੀ ਕੱਪ ਜੋਸ਼ੋ-ਖਰੋਸ਼ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 03-01-2026
• ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਅਤੇ ਬਿਕਰਮਜੀਤ ਸਿੰਘ ਖ਼ਾਲਸਾ ਵਲੋਂ ਉਦਘਾਟਨ
ਰਾਏਕੋਟ, 2 ਜਨਵਰੀ (ਸੁਸ਼ੀਲ)-ਯੰਗ ਸਪੋਰਟਸ ਕਲੱਬ ਰਾਏਕੋਟ ਵਲੋਂ ਕਰਵਾਇਆ ਜਾਣ ਵਾਲਾ ਸਾਲਾਨਾ 22ਵਾਂ ਕਬੱਡੀ ਕੱਪ ਅੱਜ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਲੱਬ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ਹੇਠ ਧੂਮਧਾਮ ਨਾਲ ਸ਼ੁਰੂ ਹੋ ਗਿਆ | ਇਸ ਤਿੰਨ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲੇ ਅਤੇ ਸਾਬਕਾ ਸੰਸਦੀ ਸਕੱਤਰ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਖਾਲਸਾ ਵਲੋਂ ਸਾਂਝੇ ਤੌਰ 'ਤੇੇ ਕੀਤਾ ਗਿਆ | ਟੂਰਨਾਮੈਂਟ ਦਾ ਉਦਘਾਟਨੀ ਕਬੱਡੀ ਦਾ ਮੈਚ ਲੀਲਾਂ ਮੇਘ ਸਿੰਘ ਅਤੇ ਚੂਹੜਚੱਕ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ | ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਟੀਮਾਂ ਅਤੇ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ | ਇਸ ਮੌਕੇ ਸੰਤ ਬਾਬਾ ਜਸਦੇਵ ਸਿੰਘ ਅਤੇ ਬਿਕਰਮਜੀਤ ਖ਼ਾਲਸਾ ਨੇ ਕਲੱਬ ਵਲੋਂ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾਂ ਸਮੇਂ ਦੀ ਮੰਗ ਹੈ ਤਾਂ ਜੋ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵਿਚ ਆਪਣਾ ਰੁਝਾਨ ਵਧਾਉਣ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇੇ ਕੇ ਸਨਮਾਨਿਤ ਵੀ ਕੀਤਾ ਗਿਆ | ਪ੍ਰਧਾਨ ਬੂਟਾ ਸਿੰਘ ਛਾਪਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰਨਾਮੈਂਟ 4 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਕਬੱਡੀ 65 ਕਿੱਲੋ, ਕਬੱਡੀ ਓਪਨ ਪਿੰਡ ਵਾਰ ਨਿਰੋਲ ਦੇ ਮੁਕਾਬਲੇ 3 ਜਨਵਰੀ ਅਤੇ ਕਬੱਡੀ ਓਪਨ ਦੇ ਮੁਕਾਬਲੇ 4 ਜਨਵਰੀ ਨੂੰ ਕਰਵਾਏ ਜਾਣਗੇ | ਜੇੇਤੂ ਟੀਮਾਂ ਅਤੇ ਸਰਬੋਤਮ ਰੇਡਰ ਅਅਤੇ ਜਾਫ਼ੀਆਂ ਕਲੱਬ ਵਲੋਂ ਸ਼ਾਨਦਾਰ ਇਨਾਮ ਦਿੱਤੇ ਜਾਣਗੇ | ਇਸ ਮੌਕੇ ਬਾਬਾ ਦਰਬਾਰਾ ਸਿੰਘ, ਬਾਬਾ ਅਵਤਾਰ ਸਿੰਘ, ਰਵਿੰਦਰ ਸਿੰਘ, ਸੰਤਾ ਸਿੰਘ, ਜਗਤਾਰ ਸਿੰਘ ਸੰਤ, ਵਰਿੰਦਰ ਕੁਮਾਰ ਕਾਲਾ, ਭੁਪਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਗਿੱਲ, ਨਿੱਕਾ ਗਰੇਵਾਲ, ਗੁਰਜੀਤ ਸਿੰਘ, ਬਲਵੀਰ ਸਿੰਘ ਗੋਂਦਵਾਲ, ਰਾਜਾ ਪ੍ਰਾਪਰਟੀ ਡੀਲਰ, ਬਲਵੀਰ ਸਿੰਘ ਗੋਂਦਵਾਲ, ਅਮਨਾ ਅਮਰੀਕਾ, ਜਗਦੀਪ ਸਿੰਘ ਦਿਉਲ, ਦਵਿੰਦਰ ਸਿੰਘ ਬੱਸੀਆਂ, ਮੌਹਣੀ ਕੈਨੇਡਾ, ਰਾਜਾ ਗਰੇਵਾਲ, ਸਰਬਜੀਤ ਸਿੰਘ ਰਾਏ, ਅਮਰਜੀਤ ਸਿੰਘ ਗਰੇਵਾਲ, ਹਰਕੰਵਲ ਸਿੰਘ, ਗੁਰਿੰਦਰ ਸਿੰਘ ਕਾਲੀ, ਜਸਪ੍ਰੀਤ ਸਿੰਘ, ਸੀਨੀਅਰ ਕੁਮੈਂਟੇਟੇਰ ਰਵਿੰਦਰ ਸਿੰਘ ਦੱਦਾਹੂਰ, ਕਮਮੈਂਟੇਟਰ ਗੁਰਪ੍ਰੀਤ ਸਿੰਘ ਸਹਿਬਾਜ਼ਪੁਰਾ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 10 ਗੱਟੂ ਫੜੇ੍ਹ ਅਗਲੀ ਖ਼ਬਰ ਬਲਾਕ ਸੰਮਤੀ ਜੇਤੂ ਚੇਅ: ਲਖਵਿੰਦਰ ਸਿੰਘ ਘਮਣੇਵਾਲ ਦਾ ਸਨਮਾਨ
Ad Position 24