ਬਲਾਕ ਸੰਮਤੀ ਜੇਤੂ ਚੇਅ: ਲਖਵਿੰਦਰ ਸਿੰਘ ਘਮਣੇਵਾਲ ਦਾ ਸਨਮਾਨ
ਅਜੀਤ ਡੈਸਕ
03-01-2026
ਹੰਬੜਾਂ, 2 ਜਨਵਰੀ (ਮੇਜਰ ਹੰਬੜਾਂ)-ਕਾਂਗਰਸ ਐੱਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਵਲੋਂ ਬਲਾਕ ਸੰਮਤੀ ਸੀਟ ਜਿੱਤਣ 'ਤੇ ਪਿੰਡ ਘਮਣੇਵਾਲ ਵਿਖੇ ਸ਼ੁਕਰਾਨਾਂ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏੇ ਤੇ ਪਾਠੀ ਸਿੰਘ ਵਲੋਂ ਪ੍ਰਮਾਤਾਮਾ ਦਾ ਸ਼ੁਕਰਾਨਾਂ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਮੇਜਰ ਸਿੰਘ ਭੈਣੀ ਨੇ ਕਿਹਾ ਲਖਵਿੰਦਰ ਸਿੰਘ ਘਮਣੇਵਾਲ ਪਾਰਟੀ ਦੇ ਵਫ਼ਾਦਾਰ ਤੇ ਮਿਹਨਤੀ ਵਰਕਰ ਹਨ ਜਿੰਨ੍ਹਾਂ ਦੀ ਜਿੱਤ ਕਾਂਗਰਸ ਪਾਰਟੀ ਦੀ ਜਿੱਤ ਹੈ | ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਦੀ ਅਗਵਾਈ ਹੇਠ ਲਖਵਿੰਦਰ ਸਿੰਘ ਘਮਣੇਵਾਲ ਨੇ ਜਿੱਤ ਦਰਜ ਕਰਦਿਆਂ ਮਿਸਾਲ ਕਾਇਮ ਕੀਤੀ ਉੱਥੇ ਕਾਂਗਰਸ ਦੇ ਪੁੜੈਣ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਵਾਲੇ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਦੀ ਸ਼ਲਾਘਾ ਕੀਤੀ | ਸਮਾਗਮ 'ਚ ਲਖਵਿੰਦਰ ਸਿੰਘ ਘਮਣੇਵਾਲ ਨੂੰ ਲਗਾਤਾਰ ਦੂਸਰੀ ਵਾਰ ਬਲਾਕ ਸੰਮਤੀ ਸੀਟ ਜਿੱਤਣ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ ਨੂੰ ਸਾਬਕਾ ਮੰਤਰੀ ਦਾਖਾ, ਭੈਣੀ, ਪ੍ਰਧਾਨ ਹੰਬੜਾਂ ਤੇ ਸਮੁੱਚੀ ਕਾਂਗਰਸੀ ਲੀਡਰਸ਼ਿੱਪ ਤੇ ਗੁਰਦੁਆਰਾ ਲੋਕਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ | ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਨੇ ਆਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਕਾਂਗਰਸ ਦੀ ਲੀਡਰਸ਼ਿਪ ਤੇ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਕੁਲਵੰਤ ਸਿੰਘ ਢੈਪਈ, ਧਰਮਿੰਦਰ ਸਿੰਘ ਮਲਕਪੁਰ, ਹਰਬੀਰ ਸਿੰਘ ਘਮਣੇਵਾਲ, ਜਗਮਿੰਦਰ ਸਿੰਘ ਜੱਗਾ, ਸਾਬਕਾ ਸਰਪੰਚ ਉਜਾਗਰ ਸਿੰਘ, ਪੰਚ ਰੇਸ਼ਮ ਸਿੰਘ ਗਰਚਾ, ਨੰਬਰਦਾਰ ਗੁਰਚਰਨ ਸਿੰਘ ਵਲੀਪੁਰ ਕਲਾਂ, ਨੰਬਰਦਾਰ ਪਾਲ ਸਿੰਘ ਕੈਨੇਡਾ, ਮੈਂਬਰ ਭਗਵੰਤ ਸਿੰਘ ਹਾਂਸ, ਤਰਸੇਮ ਸਿੰਘ ਤਲਵੰਡੀ ਨੌ ਅਬਾਦ, ਸਾਬਕਾ ਸਰਪੰਚ ਜਗੀਰ ਸਿੰਘ, ਪੰਚ ਸੁਖਦੀਪ ਸਿੰਘ, ਕਮਲਜੀਤ ਸਿੰਘ, ਰਣਜੋਧ ਸਿੰਘ ਕੋਟਲੀ, ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ, ਬਾਬਾ ਗੁਲਜਾਰ ਸਿੰਘ, ਮਾ: ਭੋਲਾ ਸਿੰਘ, ਗਗਨ ਘਮਣੇਵਾਲ, ਹਰਤੇਜ ਸਿੰਘ, ਜੇ.ਈ ਚਰਨਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ, ਸਾਬਕਾ ਸਰਪੰਚ ਅਲਬੇਲ ਸਿੰਘ, ਪੰਚ ਰਣਜੀਤ ਸਿੰਘ, ਪੰਚ ਸੁਖਦੀਪ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਕੇਹਰ ਸਿੰਘ ਬਾਣੀਏਵਾਲ, ਦੀਦਾਰ ਸਿੰਘ ਘਮਣੇਵਾਲ, ਸੁਖਦੇਵ ਸਿੰਘ ਸਾਬਕਾ ਪੰਚ, ਮੈਂਬਰ ਬਚਨ ਸਿੰਘ, ਮਾ: ਸਖਵੰਤ ਸਿੰਘ ਪਮਾਲ, ਮਾ: ਬਲਵੀਰ ਸਿੰਘ ਬਾਸੀਆਂ, ਮਾ: ਬਲਦੇਵ ਸਿੰਘ ਮੁੱਲਾਂਪੁਰ, ਅਮਨ ਭੱਠਾਧੂਹਾ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ |