18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਟਰੱਕ ਯੂਨੀਅਨ ਤੇ ਤਾਜਪੁਰ ਚੌਂਕ ਦੇ ਦੁਕਾਨਦਾਰਾਂ ਵਲੋਂ ਸਰੋ੍ਹਾ ਦਾ ਸਾਗ ਤੇ ਮੱਕੀ ਦੀ ਰੋਟੀ ਦੇ ਲੰਗਰ ਲਗਾਏ

Ad Position 21
No active advertisement
ਅਜੀਤ ਡੈਸਕ 03-01-2026
ਰਾਏਕੋਟ, 2 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਪੁੱਜਣ ਦੀ ਖੁਸ਼ੀ 'ਚ ਮਨਾਏ ਜਾਂਦੇ ਸਾਲਾਨਾ ਆਗਮਨ ਪੁਰਬ ਸਬੰਧੀ ਸਜਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਸਥਾਨਕ ਤਾਜਪੁਰ ਚੌਂਕ ਰਾਏਕੋਟ ਵਿਖੇ ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਵਲੋਂ ਸੰਗਤਾਂ ਲਈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਦਿ ਦੇ ਲੰਗਰ ਲਗਾਏ ਗਏ | ਇਸ ਸਮੇਂ ਲੰਗਰਾਂ ਦੀ ਸ਼ੁਰੂਆਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਕਰਵਾਈ ਗਈ | ਉਨ੍ਹਾਂ ਆਖਿਆ ਕਿ ਨਗਰ ਕੀਰਤਨ ਨਾਲ ਜਾ ਰਹੀ ਵੱਡੀ ਗਿਣਤੀ 'ਚ ਸੰਗਤਾਂ ਦੇ ਪ੍ਰਬੰਧ ਲਈ ਸਮੂਹ ਦੁਕਾਨਦਾਰਾਂ ਵਲੋਂ ਰਲ-ਮਿਲ ਕੇ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ ਸੰਗਤਾਂ ਨੂੰ ਲੰਗਰ ਛਕਾਇਆ | ਇਸ ਮੌਕੇ ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਗੁਰਜੀਤ ਸਿੰਘ ਗਿੱਲ, ਭਿੰਦਰ ਸਿੰਘ ਗਰੇਵਾਲ ਆਂਡਲੂ, ਜੋਤੀ ਰਾਏਕੋਟ, ਬੱਬੂ ਸਿੰਘ, ਬਲਵੰਤ ਸਿੰਘ ਜੰਟਾ, ਪਿੰਦਰ ਸਿੰਘ, ਖੰਨਾ ਜੰਡ, ਅੰਗਰੇਜ਼ ਸਿੰਘ ਅੱਬੂਵਾਲ, ਅਮਨਪ੍ਰੀਤ ਸਿੰਘ, ਜੱਸ ਸਿੰਘ ਹਲਵਾਰਾ ਆਦਿ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜੇਤੂ ਚੇਅ: ਲਖਵਿੰਦਰ ਸਿੰਘ ਘਮਣੇਵਾਲ ਦਾ ਸਨਮਾਨ ਅਗਲੀ ਖ਼ਬਰ ਜੌਹਲਾਂ ਰੋਡ ਦੀ ਸੰਗਤ ਵਲੋਂ ਕੌਫੀ ਤੇ ਖੋਏ ਦੀਆਂ ਪਿੰਨੀਆਂ ਦਾ ਲੰਗਰ ਲਗਾਇਆ
Ad Position 24