18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਜੌਹਲਾਂ ਰੋਡ ਦੀ ਸੰਗਤ ਵਲੋਂ ਕੌਫੀ ਤੇ ਖੋਏ ਦੀਆਂ ਪਿੰਨੀਆਂ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 03-01-2026
ਰਾਏਕੋਟ, 2 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਸਜਾਏ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਗੁਰਦੁਆਰਾ ਸਾਧ ਸੰਗਤ ਸਾਹਿਬ, ਜੌਹਲਾਂ ਰੋਡ ਰਾਏਕੋਟ ਵਿਖੇ ਜੌਹਲਾਂ ਰੋਡ ਦੇ ਵਸਨੀਕਾਂ ਦੇ ਸਹਿਯੋਗ ਨਾਲ ਕੌਫੀ ਤੇ ਖੋਏ ਦੀਆਂ ਪਿੰਨੀਆਂ ਦਾ ਲੰਗਰ ਲਗਾਇਆ ਗਿਆ | ਜਿਸ ਦੌਰਾਨ ਨੌਜਵਾਨਾਂ ਤੇ ਬਜ਼ੁਰਗਾਂ ਵਲੋਂ ਵਧ-ਚੜ੍ਹ ਕੇ ਸੇਵਾ ਕੀਤੀ ਗਈ | ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ, ਜ਼ੋਰਾ ਸਿੰਘ, ਅਮਨਦੀਪ ਸਿੰਘ ਮਾਂਗਟ, ਚਰਨ ਸਿੰਘ ਖੰਗੂੜਾ, ਨਰਿੰਦਰ ਸਿੰਘ ਢੰਡਾ, ਜਸਮੇਲ ਸਿੰਘ, ਸੁਰਿੰਦਰ ਸਿੰਘ, ਜੀਤ ਸਿੰਘ, ਬਿੱਲੂ ਸਿੰਘ, ਬਲਰਾਮ ਦਾਸ, ਫੌਜੀ ਗੁਰਮੇਲ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਤੇ ਤਾਜਪੁਰ ਚੌਂਕ ਦੇ ਦੁਕਾਨਦਾਰਾਂ ਵਲੋਂ ਸਰੋ੍ਹਾ ਦਾ ਸਾਗ ਤੇ ਮੱਕੀ ਦੀ ਰੋਟੀ ਦੇ ਲੰਗਰ ਲਗਾਏ ਅਗਲੀ ਖ਼ਬਰ ਪੱਤਰਕਾਰਾਂ 'ਤੇ ਝੂਠੇ ਪਰਚੇ ਦਰਜ ਕਰਨਾ ਸਰਕਾਰ ਦੀ ਕਾਇਰਤਾ ਦੀ ਨਿਸ਼ਾਨੀ-ਕਾਮਿਲ ਅਮਰ ਸਿੰਘ
Ad Position 24