ਮੁੱਲਾਂਪੁਰ-ਦਾਖਾ, 2 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਬਹੁਜਨ ਮੁਕਤੀ ਪਾਰਟੀ ਦੇ ਯੂਨਿਟ ਰੱਤੋਵਾਲ (ਲੁਧਿ:) ਵਲੋਂ ਡਾ: ਅੰਬੇਡਕਰ ਭਵਨ ਲਾਇਬ੍ਰੇਰੀ ਪਿੰਡ ਰੱਤੋਵਾਲ ਵਿਖੇ ਅੱਜ ਸਨਿੱਚਰਵਾਰ 3 ਜਨਵਰੀ ਮਾਤਾ ਸਾਵਿੱਤਰੀ ਬਾਈਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਾ ਰਿਹਾ | ਸਿਕੰਦਰ ਸਿੰਘ ਸਿੱਧੂ ਨੇ ਦੱਸਿਆ ਕਿ (1831-1897) ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਅਧਿਆਪਨ ਖੇਤਰ ਦੇ ਨਾਲ ਪੂਰੇ ਭਾਰਤ 'ਚ ਉੱਘੀ ਸਮਾਜ ਸੇਵੀ ਹੋਈ | ਪ੍ਰਬੰਧਕ ਚਮਕੌਰ ਸਿੰਘ ਅਨੁਸਾਰ ਡਾ: ਅੰਬੇਡਕਰ ਭਵਨ ਲਾਇਬ੍ਰੇਰੀ ਅੰਦਰ ਅੱਜ ਸਮਾਰੋਹ ਦੀ ਪ੍ਰਧਾਨਗੀ ਹਰਪ੍ਰੀਤ ਕੌਰ ਧੂਰੀ, ਉੱਪ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ ਵਲੋਂ ਕੀਤੀ ਜਾਵੇਗੀ | ਉਨ੍ਹਾਂ ਨਗਰ ਅਤੇ ਇਲਾਕੇ ਦੀ ਸੰਗਤ ਖਾਸਕਰ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਔਰਤਾਂ ਨੂੰ ਗੁਲਾਮੀ ਤੋਂ ਮੁਕਤੀ ਲਈ ਵਿਸ਼ੇਸ ਯੋਗਦਾਨ ਵਾਲੀ ਸਾਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਹਰਪ੍ਰੀਤ ਕੌਰ ਧੂਰੀ ਦੁਆਰਾ ਕੁਝ ਖਾਸ ਸੁਣਨ ਲਈ ਇਸ ਸਮਾਰੋਹ ਵਿਚ ਸ਼ਾਮਿਲ ਹੋਇਆ ਜਾਵੇ |