12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹੰਬੜਾਂ 'ਚ ਭਾਜਪਾ ਆਗੂ ਸਨੀ ਕੈਂਥ ਨੇ ਕੇਂਦਰ ਦੀ ਦਲਿਤ ਪਰਿਵਾਰਾਂ ਲਈ ਸ਼ੁਰੂ ਕੀਤੀ ਸਕੀਮ ਦੇ ਲਾਭ ਬਾਰੇ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 04-01-2026
ਹੰਬੜਾਂ, 3 ਜਨਵਰੀ (ਮੇਜਰ ਹੰਬੜਾਂ)-ਭਾਜਪਾ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡਾਂ 'ਚ ਦਲਿਤ ਭਾਈਚਾਰੇ ਦੀ ਮਹਿਲਾਵਾਂ ਨਾਲ ਮੀਟਿੰਗਾਂ ਕੀਤੀਆਂ ਤੇ ਉਨ੍ਹਾਂ ਨੂੰ ਕੇਂਦਰ ਵਲੋਂ ਲੈ ਕੇ ਆਂਦੀ ਵੀ.ਬੀ. 'ਜੀ ਰਾਮ ਜੀ' ਸਕੀਮ ਦੇ ਲਾਭ ਤੋਂ ਜਾਣੂ ਕਰਵਾਇਆ | ਸਨੀ ਕੈਂਥ ਨੇ ਕਸਬਾ ਹੰਬੜਾਂ 'ਚ ਭਾਜਪਾ ਆਗੂ ਮਨਦੀਪ ਕੁਮਾਰ ਮੱਲਣ ਦੇ ਘਰ ਦਲਿਤ ਪਰਿਵਾਰਾਂ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਵੀ.ਬੀ. 'ਜੀ ਰਾਮ ਜੀ' ਰਾਹੀਂ ਜਿੱਥੇ ਇਸ ਵਿਚ ਕਾਮਿਆਂ ਨੂੰ 125 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਗਈ ਹੈ, ਉੱਥੇ ਹੋਰ ਬਹੁਤ ਸਾਰੇ ਲਾਭ ਕਾਮਿਆਂ ਨੂੰ ਮਿਲਣ ਜਾ ਰਹੇ ਹਨ, ਇਸ ਲਈ ਕੋਈ ਵੀ ਵਿਰੋਧੀਆਂ ਦੀ ਚਾਲ 'ਚ ਆ ਕੇ ਕਿਸੇ ਵੀ ਕਾਗਜ਼ ਆਦਿ 'ਤੇ ਦਸਤਖ਼ਤ ਨਾ ਕਰੇ ਕਿਉਂਕਿ ਸੂਬੇ ਦੀ ਆਪ ਸਰਕਾਰ ਤੇ ਕਾਂਗਰਸ ਪਾਰਟੀ ਇਸ ਬਾਰੇ ਕੂੜ ਪ੍ਰਚਾਰ ਕਰ ਰਹੀ ਹੈ ਜਦੋਂ ਕਿ ਕੇਂਦਰ ਦੀ ਮੋਦੀ ਸਰਕਾਰ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕਰ ਰਹੀ ਹੈ | ਭਾਜਪਾ ਦੇ ਯੂਥ ਆਗੂ ਮਨਦੀਪ ਕੁਮਾਰ ਮੱਲਣ ਨੇ ਕਿਹਾ ਕਿ ਕੇਂਦਰ ਵਲੋਂ ਲਿਆਂਦੀ ਜਾ ਰਹੀ ਵੀ.ਬੀ. ਜੀ ਰਾਮ ਜੀ ਸਕੀਮ ਤਹਿਤ 100 ਦਿਨਾਂ ਤੋਂ ਵਧਾਕੇ 125 ਦਿਨ ਕੰਮ ਦੀ ਗਾਰੰਟੀ ਦਿੱਤੀ ਜਾ ਰਹੀ ਹੈ, ਜਿਸ ਬਾਰੇ ਵਿਰੋਧੀ ਗਲਤ ਪ੍ਰਚਾਰ ਕਰ ਰਹੇ ਹਨ | ਇਸ ਮੌਕੇ ਬਾਬੂ ਵਿਜੇ ਕੁਮਾਰ ਮੱਲਣ, ਸੰਜੇ ਗੁਪਤਾ, ਅਲੋਕ ਕੁਮਾਰ, ਸਤਿੰਦਰ ਗੁਪਤਾ, ਕਪਿਲ ਗੁਪਤਾ, ਬਿੱਟੂ ਸਿੱਧੂ, ਫੌਜੀ ਬਲਵਿੰਦਰ ਸਿੰਘ ਹੰਬੜਾਂ, ਵਿੱਕੀ ਗੁਪਤਾ, ਸ੍ਰੀ ਅਸ਼ੌਕ ਕੁਮਾਰ ਗੁਪਤਾ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੜੂੰਦੀ 'ਚ ਵਿਸ਼ਾਲ ਨਗਰ ਕੀਰਤਨ ਅੱਜ ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24