12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਮੈਂਬਰਾਂ ਦਾ ਐੱਮ.ਪੀ. ਡਾ. ਅਮਰ ਸਿੰਘ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 04-01-2026
ਰਾਏਕੋਟ, 3 ਜਨਵਰੀ (ਸੁਸ਼ੀਲ)-ਹਲਕਾ ਰਾਏਕੋਟ ਦੀ ਕਾਂਗਰਸ ਵਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਨਮਾਨ ਸਮਾਗਮ ਦੌਰਾਨ ਰਾਏਕੋਟ ਹਲਕੇ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜੇਤੂ ਰਹੇ ਉਮੀਦਵਾਰਾਂ ਨੂੰ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸੱਤ੍ਹਾਧਾਰੀ ਧਿਰ ਦੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਹਲਕੇ ਦੀਆਂ ਕੁੱਲ ਤਿੰਨ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਅਤੇ ਬਲਾਕ ਸੰਮਤੀ ਦੀਆਂ ਕੁੱਲ 25 ਜ਼ੋਨਾਂ ਵਿਚੋਂ 17 ਜ਼ੋਨਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਹਲਕੇ ਵਿਚ ਕਾਂਗਰਸ ਦਾ ਝੰਡਾ ਲਹਿਰਾਇਆ ਹੈ | ਇਸ ਦੌਰਾਨ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਹਰ ਕਾਂਗਰਸੀ ਵਰਕਰ ਨੇ ਮਿਹਨਤ ਕੀਤੀ ਹੈ ਤੇ ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ | ਇਸ ਦੌਰਾਨ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਸਤਵੰਤ ਸਿੰਘ, ਪਿ੍ੰਸੀਪਲ ਰਾਜਵਿੰਦਰ ਕੌਰ ਬਰਾੜ, ਬੱਸੀਆਂ ਜ਼ੋਨ ਤੋਂ ਜਸਵੀਰ ਸਿੰਘ ਉੱਪਲ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਬਲਾਕ ਸੰਮਤੀ ਜ਼ੋਨਾਂ 'ਚ ਤਲਵੰਡੀ ਰਾਏ ਤੋਂ ਜੇਤੂ ਬੀਬੀ ਹਰਜੀਤ ਕੌਰ, ਬੁਰਜ ਹਰੀ ਸਿੰਘ ਤੋਂ ਪ੍ਰਦੀਪ ਸਿੰਘ ਗਰੇਵਾਲ, ਅਕਾਲਗੜ੍ਹ ਤੋਂ ਪ੍ਰਧਾਨ ਜਗਦੇਵ ਸਿੰਘ, ਹਲਵਾਰਾ ਤੋਂ ਬੀਬੀ ਕਿਰਨਜੀਤ ਕੌਰ, ਟੂਸਾ ਤੋਂ ਬੀਬੀ ਕੁਲਵਿੰਦਰ ਕੌਰ, ਗੋਂਦਵਾਲ ਤੋਂ ਬੀਬੀ ਵਰਿੰਦਰਪਾਲ ਕੌਰ, ਬੜੂੰਦੀ ਤੋਂ ਬੀਬੀ ਜਸਪ੍ਰੀਤ ਕੌਰ, ਲੋਹਟਬੱਦੀ ਤੋਂ ਕੁਲਦੀਪ ਸਿੰਘ, ਸਹਿਬਾਜਪੁਰਾ ਤੋਂ ਬੀਬੀ ਸਨਦੀਪ ਕੌਰ, ਜਲਾਲਦੀਵਾਲ ਤੋਂ ਬੀਬੀ ਪਿ੍ਤਪਾਲ ਕੌਰ, ਬੋਪਾਰਾਏ ਖੁਰਦ ਤੋਂ ਬੀਬੀ ਮਨਪ੍ਰੀਤ ਕੌਰ, ਨੱਥੋਵਾਲ ਤੋਂ ਮੱਘਰ ਸਿੰਘ, ਝੋਰੜਾਂ ਤੋਂ ਬੀਬੀ ਸਿਮਰਜੀਤ ਕੌਰ, ਬਿੰਜਲ ਜ਼ੋਨ ਤੋਂ ਰਛਪਾਲ ਸਿੰਘ, ਆਂਡਲੂ ਤੋਂ ਚਰਨਜੀਤ ਕੌਰ ਤੇ ਤਾਜਪੁਰ ਤੋਂ ਗੁਲਵੰਤ ਸਿੰਘ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸਿੰਘ ਬਰਾੜ, ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਡਾ. ਪਿ੍ਤਪਾਲ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਇੰਦਰਜੀਤ ਸਿੰਘ ਜਲਾਲਦੀਵਾਲ, ਸੰਦੀਪ ਸਿੰਘ ਜੌਹਲਾਂ, ਬੰਟੀ ਅੱਚਰਵਾਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਜਸਵੰਤ ਸਿੰਘ ਬੱਸੀਆਂ, ਬਲਜਿੰਦਰ ਸਿੰਘ ਬੱਸੀਆਂ, ਸਾਬਕਾ ਸਰਪੰਚ ਕੇਵਲ ਸਿੰਘ, ਗੁਰਪ੍ਰੀਤ ਸਿੰਘ ਝੋਰੜਾਂ, ਡਾ: ਮਨਜੀਤ ਸਿੰਘ, ਭੁਪਿੰਦਰ ਸਿੰਘ ਦੱਧਾਹੂਰ, ਸਰਪੰਚ ਪ੍ਰਭਜੋਤ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ, ਬਲਾਕ ਮੀਤ ਪ੍ਰਧਾਨ ਗੁਰਜੀਤ ਸਿੰਘ, ਨਿਰੰਜਣ ਸਿੰਘ ਜਲਾਲਦੀਵਾਲ, ਸੂਬੇਦਾਰ ਇੰਦਰਜੀਤ ਸਿੰਘ, ਮਨਦੀਪ ਸਿੰਘ ਸੋਨੀ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਢਾਡੀ/ਕਵੀਸ਼ਰ ਦਰਬਾਰ ਸਜਾ... ਅਗਲੀ ਖ਼ਬਰ ਬੜੂੰਦੀ 'ਚ ਵਿਸ਼ਾਲ ਨਗਰ ਕੀਰਤਨ ਅੱਜ
Ad Position 24