12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 04-01-2026
ਮੁੱਲਾਂਪੁਰ-ਦਾਖਾ, 3 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਪਿਆ, ਠੰਡ ਕਰਕੇ ਅੱਜ ਪੂਰਾ ਦਿਨ ਸੂਰਜ ਨਹੀਂ ਚਮਕਿਆ, ਚਮਕਦਾ ਵੀ ਕਿਵੇਂ ਤਾਪਮਾਨ ਘੱਟੋ-ਘੱਟ 7.8 ਡਿਗਰੀ ਸੈਲਸੀਅਸ ਤੱਕ ਚਲਾ ਗਿਆ | ਠੰਡ ਨਾਲ ਜਨ ਜੀਵਨ ਪ੍ਰਭਾਵਿਤ ਹੋਣ ਕਰਕੇ ਨਿੱਤ ਦੇ ਕੰਮ ਰੁਕ ਗਏ | ਅਜਿਹੇ ਮੌਸਮ 'ਚ ਸਭ ਨਾਲੋਂ ਵੱਧ ਕਿਰਤੀ ਵਰਗ ਮਜ਼ਦੂਰਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ | ਠੰਡ ਅਤੇ ਧੁੰਦ ਕਰਕੇ ਸੜਕੀ ਆਵਾਜਾਈ ਕਾਫੀ ਘਟੀ ਕਿਉਂਕਿ ਬੱਦਲਵਾਈ ਨਾਲ ਬਿਜੀਵਿਲਟੀ ਕਾਫੀ ਘੱਟ ਸੀ | ਠੰਡ ਕਰਕੇ ਵਧੀ ਕੋਰੇ ਦੀ ਤੀਬਰਤਾ ਨਾਲ ਹਰਾ ਚਾਰਾ, ਸਬਜ਼ੀਆਂ ਦਬ ਕੇ ਰਹਿ ਗਈਆ | ਮੌਸਮ ਵਿਭਾਗ ਵਲੋਂ ਪਹਿਲਾਂ ਹੀ ਯੈਲੋ ਅਲਰਟ ਹੋਣ ਕਰਕੇ ਰਾਜ ਭਰ 'ਚ ਸਕੂਲ ਭਾਵੇਂ ਬੰਦ ਹਨ, ਪਰ ਆਮ ਲੋਕਾਂ ਦਾ ਠੰਡੀਆਂ ਹਵਾਵਾਂ ਸੀਨਾ ਚੀਰ ਰਹੀਆਂ ਹਨ | ਡੇਅਰੀ ਕਾਰੋਬਾਰੀਆਂ ਲਈ ਦੂਹਰੀ ਮਾਰ ਹੈ | ਕੜਾਕੇ ਦੀ ਠੰਡ 'ਚ ਪਸ਼ੂ ਪਾਲਕਾਂ ਲਈ ਜਿੱਥੇ ਪਸ਼ੂਆਂ ਦੀ ਸੰਭਾਲ ਜੀ-ਜੰਜਾਲ ਬਣੀ ਪਈ ਹੈ, ਉੱਥੇ ਭਾਰੀ ਠੰਡ 'ਚ ਸਵੇਰ-ਸ਼ਾਮ ਬਿਜਲੀ ਕੱਟ ਸਭ ਨਾਲੋਂ ਵੱਧ ਪਸ਼ੂ ਪਾਲਕਾਂ ਲਈ ਸਿਰਦਰਦੀ ਬਣ ਗਏ | ਦੁੱਧ ਚੁਆਈ ਦੇ ਸਮੇਂ ਬੱਤੀ ਗੁੱਲ ਹੋਣ ਕਰਕੇ ਪਸ਼ੂ ਪਾਲਕਾਂ ਨੂੰ ਮਹਿੰਗਾ ਭਾਅ ਜਰਨੇਟਰਾਂ 'ਤੇ ਡੀਜ਼ਲ ਫੂਕਣਾ ਪੈ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਢਾਡੀ/ਕਵੀਸ਼ਰ ਦਰਬਾਰ ਸਜਾ...
Ad Position 24