ਜਗਰਾਉਂ, 3 ਜਨਵਰੀ (ਗਾਲਿਬ, ਵਿਨੋਦ)-ਜਗਰਾਉਂ ਦੇ ਪ੍ਰਾਚੀਨ ਡੇਰਾ ਬਾਬਾ ਮੰਗਲਗਿਰੀ ਵਿਖੇ ਸਾਲਾਨਾ ਸਮਾਗਮ ਕਰਵਾਏ ਗਏ | ਡੇਰੇ ਦੇ ਮੁੱਖ ਸੇਵਾਦਾਰ ਮਹੰਤ ਦੌਲਤ ਗਿਰੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਸਵੇਰੇ ਪੂਜਾ ਅਰਚਨਾ ਅਤੇ ਹਵਨ ਯੱਗ ਹੋਇਆ | ਜਿਸ ਵਿਚ ਦੇਸ਼ ਭਰ ਤੋਂ ਪੁੱਜੇ ਸੰਤਾਂ ਅਤੇ ਸੰਗਤਾਂ ਨੇ ਅਹੂਤੀਆਂ ਪਾਈਆਂ | ਇਸ ਸਾਲਾਨਾ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਣਕੇਸ਼ਵਰ ਮਹਾਂਦੇਵ ਮੰਦਰ ਦੇ ਮਹੰਤ ਸ੍ਰੀ ਹਰਦੇਵਗਿਰੀ ਨੇ ਕਿਹਾ ਕਿ ਜਗਰਾਉਂ ਵਿਖੇ ਬਾਬਾ ਮੰਗਲਗਿਰੀ ਨੇ ਤਪ ਕਰਦਿਆਂ ਮਨੁੱਖਤਾ ਦੀ ਭਲਾਈ ਲਈ ਭਗਤੀ ਕੀਤੀ ਸੀ | ਇਸ ਮੌਕੇ ਮਹੰਤ ਦੌਲਤਗਿਰੀ ਨੇ ਆਏ ਸੰਤਾਂ ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਅਗਲੇ ਸਾਲ ਇਹ ਸਾਲਾਨਾ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਣਗੇ | ਇਸ ਮੌਕੇ ਹਰੀਸ਼ ਕੁਮਾਰ, ਮਾਸਟਰ ਗੋਪਾਲ, ਸੁਰਿੰਦਰ ਖੰਨਾ, ਨਿਤਿਨ ਵਰਮਾ, ਸੰਦੀਪ ਸ਼ਰਮਾ, ਅੰਸ਼ ਸ਼ਰਮਾ, ਮੱਖਣ ਸਿੰਘ, ਟੋਨੀ ਆਦਿ ਹਾਜ਼ਰ ਸਨ |