ਮੁੱਲਾਂਪੁਰ-ਦਾਖਾ, 3 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਾਨੂੰਨੀ ਪੇਸ਼ੇ ਵਿਚ ਪ੍ਰਵੇਸ਼ ਕਰਕੇ ਮੰਡੀ ਮੁੱਲਾਂਪੁਰ ਸ਼ਹਿਰ ਦੇ ਆਮ ਪਰਿਵਾਰ ਦੀ ਧੀ ਖਾਸ ਬਣ ਗਈ! ਅੰਮਿ੍ਤਧਾਰੀ ਦੰਪਤੀ ਜਗਸੀਰ ਸਿੰਘ ਖ਼ਾਲਸਾ, ਕੁਲਵਿੰਦਰ ਕੌਰ ਦੀ ਧੀ ਗੁਰਸ਼ਰਨ ਕੌਰ ਨੇ ਕਾਨੂੰਨੀ ਖੇਤਰ ਵਿਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਏ. ਐੱਲ.ਐੱਲ.ਬੀ ਡਿਗਰੀ ਸਫ਼ਲਤਾਪੂਰਵਕ ਹਾਸਲ ਕਰ ਲਈ | ਮੁੱਲਾਂਪੁਰ ਲਿੰਕ ਰੋਡ ਉੱਪਰ ਛੋਟਾ ਜਿਹਾ ਸਕੂਲ ਫੁਲਝੜੀ ਤੋਂ ਪ੍ਰਾਇਮਰੀ ਪੜ੍ਹਾਈ ਕਰਨ ਵਾਲੀ ਗੁਰਸ਼ਰਨ ਕੌਰ ਨੇ ਮਿਹਨਤ, ਲਗਨ ਅਤੇ ਦਿ੍ੜ ਇਰਾਦੇ ਨਾਲ ਇਹ ਮੁਕਾਮ ਹਾਸਲ ਕੀਤਾ | ਵਕੀਲ ਬਣਨ ਬਾਅਦ ਗੁਰਸ਼ਰਨ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਸ਼ਲ ਵਿਚ ਵਕੀਲ ਵਜੋਂ ਦਰਜ (ਐਨਰੋਲ) ਕੀਤਾ ਗਿਆ ਹੈ, ਕਿਸੇ ਵੀ ਨਵੇਂ ਵਕੀਲ ਲਈ ਇਹ ਗੌਰਵਮਈ ਮੰਨਿਆ ਗਿਆ ਹੈ | ਹੁਣ ਗੁਰਸ਼ਰਨ ਕੌਰ ਨੂੰ ਹਾਈਕੋਰਟ ਵਿਚ ਕਾਨੂੰਨੀ ਸੇਵਾਵਾਂ ਨਿਭਾਉਣ ਦਾ ਅਧਿਕਾਰ ਪ੍ਰਾਪਤ ਹੋ ਗਿਆ | ਐਡਵੋਕੇਟ ਗੁਰਸ਼ਰਨ ਕੌਰ ਨੇ ਦੱਸਿਆ ਕਿ ਉਹ ਇਕ ਤਜਰਬੇਕਾਰ ਵਕੀਲ ਨਾਲ ਅਸੈਸਟੈਟ ਵਕੀਲ ਵਜੋਂ ਕਾਨੂੰਨੀ ਸੇਵਾਵਾਂ ਸ਼ੁਰੂ ਕਰੇਗੀ | ਗੁਰਸਿੱਖ ਪਰਿਵਾਰ ਦੀ ਵਕੀਲ ਬਣੀ ਧੀ ਦੇ ਚਮਤਕਾਰ ਭਵਿੱਖ ਲਈ ਸ਼ਹਿਰ ਦੇ ਵਿਅਕਤੀ ਵਿਸ਼ੇਸ ਕਈਆਂ ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |