12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਐੱਸ.ਸੀ-ਬੀ.ਸੀ. ਭਲਾਈ ਮੰਚ ਪਮਾਲ ਵਲੋਂ 'ਵੀ.ਬੀ.ਜੀ.ਰਾਮ ਜੀ' ਕੇਂਦਰੀ ਯੋਜਨਾ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 04-01-2026
ਮੁੱਲਾਂਪੁਰ-ਦਾਖਾ, 3 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਭਾਜਪਾ ਦੀ ਕੇਂਦਰ ਸਰਕਾਰ ਮਗਨਰੇਗਾ ਯੋਜਨਾ ਨਾਲ ਛੇੜ-ਛਾੜ ਕਰਕੇ ਗਰੀਬ ਪਰਿਵਾਰ ਖਾਸਕਰ ਪਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਅਧਿਕਾਰ ਤੋ ਵਾਂਝਾ ਕਰ ਰਹੀ ਹੈ, ਇਹ ਪ੍ਰਗਟਾਵਾ ਐੱਸ.ਸੀ-ਬੀ.ਸੀ ਭਲਾਈ ਮੰਚ ਪਮਾਲ ਦੀ ਹੋਈ ਮੀਟਿੰਗ 'ਚ ਰਿਟਾ: ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਵਲੋਂ ਕੀਤਾ | ਪਮਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮੁੱਢ ਤੋਂ ਰਵੱਈਆ ਘੱਟ ਗਿਣਤੀਆਂ ਨੂੰ ਕਮਜ਼ੋਰ ਕਰਨ ਵਾਲਾ ਰਿਹਾ | ਉਨ੍ਹਾਂ ਦੱਸਿਆ ਕਿ 3 ਖੇਤੀ ਕਾਨੂੰਨਾਂ ਵਾਲੀ ਕਿਸਾਨ-ਮਜ਼ਦੂਰ ਵਲੋਂ ਲੜੀ ਗਈ ਜੰਗ ਵਾਲੀਆ ਖ਼ਬਰਾਂ ਦੀ ਅਜੇ ਸਿਹਾਈ ਨਹੀਂ ਸੁੱਕੀ, ਜਦ ਨੂੰ ਕੇਂਦਰ ਸਰਕਾਰ ਨੇ ਮਗਨਰੇਗਾ ਤੋੜਨ ਦਾ ਫ਼ੈਸਲਾ ਕਰ ਲਿਆ | ਪਮਾਲ ਨੇ ਦੱਸਿਆ ਕਿ ਭਾਰਤ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ (ਵੀ.ਬੀ.ਜੀ ਰਾਮ ਜੀ) ਪਾਸ ਕਰਕੇ ਕੇਂਦਰ ਨੇ ਆਪਣਾ ਬੋਝ ਘਟਾਉਂਦਿਆਂ ਰਾਜ ਸਰਕਾਰਾਂ ਨੂੰ 60:40 ਵਿਚ ਸ਼ਾਮਿਲ ਕਰ ਲਿਆ | ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਮਜ਼ਦੂਰਾਂ ਲਈ ਨੁਕਸਾਨ ਦੇਹ (ਵੀ.ਬੀ.ਜੀ ਰਾਮ ਜੀ) ਸਕੀਮ ਦਾ ਤਿੱਖਾ ਵਿਰੋਧ ਹੋਵੇਗਾ | ਜਤਿੰਦਰ ਸਿੰਘ ਪਮਾਲ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ 3 ਕਾਲੇ ਖੇਤੀ ਕਾਨੂੰਨਾਂ ਵਾਲੀ ਜੰਗ ਕਿਸਾਨ-ਖੇਤ ਮਜ਼ਦੂਰਾਂ ਇਕੱਠਿਆਂ ਲੜੀ, ਹੁਣ ਮਗਨਰੇਗਾ ਮਜ਼ਦੂਰਾਂ ਦੇ ਹੱਕ ਬਹਾਲ ਲਈ ਸ਼ੁਰੂ ਜੰਗ ਵਿਚ ਕਿਸਾਨਾਂ ਨੂੰ ਮਜ਼ਦੂਰਾਂ ਨਾਲ ਖੜ੍ਹਨਾ ਚਾਹੀਦਾ | ਪਮਾਲ 'ਚ ਮੀਟਿੰਗ ਸਮੇਂ ਦਰਸ਼ਨ ਸਿੰਘ, ਮੋਹਣ ਸਿੰਘ, ਹਰਦੇਵ ਸਿੰਘ, ਬਾਬਾ ਬਿੱਕਰ ਸਿੰਘ, ਪਿਆਰਾ ਸਿੰਘ, ਹਰਜਿੰਦਰ ਸਿੰਘ, ਚਰਨ ਸਿੰਘ, ਬਲਦੇਵ ਸਿੰਘ, ਤੇਗ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਬਲਵੰਤ ਸਿੰਘ, ਸੁਖਪਾਲ ਸਿੰਘ, ਰਾਮ ਸਿੰਘ ਸਮੇਤ ਹਰ ਵਰਗ ਦੇ ਲੋਕਾਂ ਵਲੋਂ ਕੇਂਦਰ ਦੀ ਨਵੀ ਯੋਜਨਾਂ ਦਾ ਵਿਰੋਧ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੰਗਰ ਪੀਰ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਗਲੀ ਖ਼ਬਰ ਪੁਲਿਸ ਪਾਰਟੀ ਵਲੋਂ ਇਕ ਖੋਖੇ ਵਾਲੇ ਲੜਕੇ ਦੀ ਕੁੱਟਮਾਰ ਵਾਲੀ ਵੀਡੀਓ ਨੇ ਪੂਰੀ ਪੁਲਿਸ ਨੂੰ ਕੀਤਾ ਬਦਨਾਮ
Ad Position 24