ਹੰਬੜਾਂ, 4 ਜਨਵਰੀ (ਹਰਵਿੰਦਰ ਸਿੰਘ ਮੱਕੜ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਦਿਆਂ ਪਿੰਡ ਚੱਕ ਕਲਾਂ ਦੀਆਂ ਸੰਗਤਾਂ ਨੂੰ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬੱਸ ਭੇਜੀ ਗਈ, ਜਿਸ ਨੂੰ ਚੇਅਰਮੈਨ ਰਾਮ ਆਸਰਾ ਸਿੰਘ, ਪ੍ਰਧਾਨ ਹਰਦਿਆਲ ਸਿੰਘ ਉੱਪਲ, ਪ੍ਰਧਾਨ ਜਗਰੂਪ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਉੱਪਲ, ਸ਼ਰਨਜੀਤ ਸਿੰਘ ਦਿਓਲ ਵਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਤੋਂ ਰਵਾਨਾ ਕੀਤਾ ਗਿਆ | ਇਸ ਦੌਰਾਨ ਚੇਅਰਮੈਨ ਰਾਮ ਆਸਰਾ ਸਿੰਘ ਨੇ ਵਿਧਾਇਕ ਇਯਾਲੀ ਦਾ ਧੰਨਵਾਦ ਕੀਤਾ | ਇਸ ਸਮੇਂ ਸਾਬਕਾ ਪੰਚ ਦਵਿੰਦਰ ਸਿੰਘ, ਇਕਬਾਲ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਗਰਚਾ, ਹਰਭਜਨ ਸਿੰਘ, ਜਗਪਾਲ ਸਿੰਘ ਜੱਗੂ, ਪੰਚ ਤੇਜਿੰਦਰ ਸਿੰਘ ਧਾਲੀਵਾਲ, ਪੰਚ ਤੇਜਿੰਦਰ ਸਿੰਘ ਤੇਜੀ ਮਾਹਲ, ਪੰਚ ਅਵਤਾਰ ਸਿੰਘ ਹਾਜ਼ਰ ਸਨ |