ਜਗਰਾਉਂ, 4 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਪੂਰਨਮਾਸੀ ਦਾ ਦਿਹਾੜਾ ਮਨਾਇਆ | ਇਸ ਦਿਹਾੜੇ ਨੂੰ ਸਮਰਪਿਤ ਦਿਨ ਅਤੇ ਰਾਤ ਦੇ ਸਮਾਗਮ ਹੋਏ | ਇੰਨ੍ਹਾਂ ਸਮਾਗਮਾਂ ਦੌਰਾਨ ਦੂਰ-ਦੁਰਾਡੇ ਤੋਂ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ ਅਤੇ ਕੀਰਤਨੀ ਜਥਿਆਂ ਤੋਂ ਗੁਰਬਾਣੀ ਅਤੇ ਮਹਾਂਪੁਰਖਾਂ ਦੇ ਪ੍ਰਵਚਨ ਸਰਵਣ ਕੀਤੇ | ਪੋਹ ਦੀ ਪੂਰਨਮਾਸੀ ਨੂੰ ਸਮਰਪਿਤ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਰਾਤ ਦੇ ਸਜਾਏ ਦੀਵਾਨਾਂ ਮੌਕੇ ਪਾਏ ਗਏ | ਇੰਨ੍ਹਾਂ ਦੀ ਅਰਦਾਸ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੀ | ਪ੍ਰਵਚਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੇ ਕੀਤੇ | ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਗੁਰੂ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਈ | ਸੰਤ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ ਅੰਮਿ੍ਤਘਰ ਨਾਨਕਸਰ ਵਿਖੇ 52 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾ ਕੇ ਗੁਰੂ ਲੜ੍ਹ ਲਾਇਆ | ਇਸ ਮੌਕੇ ਵੱਖ-ਵੱਖ ਖਾਣ-ਪੀਣ ਦੇ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਜੋਰਾ ਸਿੰਘ ਬੱਧਨੀ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਜੁਗਰਾਜ ਸਿੰਘ ਸੁਧਾਰਾ, ਬਾਬਾ ਗੁਰਮੀਤ ਸਿੰਘ ਮੋਹੀ, ਬਾਬਾ ਹਰੀ ਸਿੰਘ ਨਾਨਕਸਰ, ਬਾਬਾ ਲਖਵੀਰ ਸਿੰਘ ਭੈਣੀ ਆਦਿ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਕੌਮ ਜਾਂ ਇਲਾਕੇ ਦੀ ਨਹੀਂ ਬਲਕਿ ਪੂਰੀ ਲੋਕਾਈ ਦੀ ਅਗਵਾਈ ਕਰਦੇ ਹਨ | ਇਸ ਵਿਚ ਦਰਜ ਬਾਣੀ ਮਨੁੱਖਤਾ ਲਈ ਕਾਰਜ ਕਰਨ ਲਈ ਪ੍ਰੇਰਦੀ ਹੈ | ਉਨ੍ਹਾਂ ਆਖਿਆ ਕਿ ਗੁਰਬਾਣੀ ਸਾਨੂੰ ਸਬਰ ਅਤੇ ਸ਼ੁਕਰਾਨੇ ਦੇ ਲੜ੍ਹ ਲਾਉਂਦੀ ਹੈ | ਇਹ ਸਾਡੇ ਦਿਲ ਦਿਮਾਗ ਅੰਦਰ ਰੂਹਾਨੀਅਤ ਦੀ ਅਲਖ਼ ਜਗਾਉਂਦੀ ਹੈ | ਇਸ ਅਵਸਥਾ ਵਿਚ ਆਏ ਪ੍ਰਾਣੀ ਨੂੰ ਲੱਖ ਭਾਵੇਂ ਕੋਈ ਲੁੱਟੇ ਅਤੇ ਕੁੱਟੇ ਪਰ ਇਹ ਆਪਣੇ ਸੁਭਾਅ ਨੂੰ ਮਸਤਾਨਾ ਹੀ ਰੱਖਦਾ ਹੈ | ਆਉ ਆਪਾਂ ਬਾਣੀ ਨਾਲ ਜੁੜੀਏ ਤਾਂ ਜੋ ਅਸੀਂ ਖੁਦ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਵੀ ਖੂਬਸੂਰਤ ਬਣਾਈਏ | ਇਸ ਮੌਕੇ ਸੁਰਜੀਤ ਸਿੰਘ ਕਲੇੇਰ, ਬਲਦੇਵ ਸਿੰਘ ਬੀੜ ਗਗੜਾ, ਹਰਚਰਨ ਸਿੰਘ ਤੂਰ, ਕੈਪਟਨ ਦਲਜੀਤ ਸਿੰਘ, ਬਲਦੇਵ ਸਿੰਘ ਗਰਚਾ, ਕਮਲਜੀਤ ਸਿੰਘ ਬਰਾੜ, ਡਾ: ਦਰਸ਼ਨ ਸਿੰਘ, ਦਵਿੰਦਰ ਸਿੰਘ ਬੜੂੰਦੀ, ਹਰਦੀਪ ਸਿੰਘ, ਉਸਤਾਦ ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਬਿੰਦਰ ਮਨੀਲਾ, ਅੰਮਿ੍ਤਪਾਲ ਸਿੰਘ, ਦਲੇਰ ਸਿੰਘ ਲੁਧਿਆਣਾ, ਗੁਰਦੀਪ ਸਿੰਘ ਦੀਪਾ, ਜਗਦੀਪ ਸਿੰਘ ਮਾਣਾ, ਬਲਬੀਰ ਸਿੰਘ ਮੁਹਾਲੀ, ਹਰਪਾਲ ਸਿੰਘ ਖ਼ਾਲਸਾ, ਮਨਿੰੰਦਰ ਸਿੰਘ ਮੰਨੀ ਕੈਲਪੁਰ, ਰਾਜਨ ਸਿੰਘ ਝਾਂਜੀ, ਜਗਜੀਤ ਸਿੰਘ ਕਾਉਂਕੇ ਆਦਿ ਹਾਜ਼ਰ ਸਨ |