ਰਾਏਕੋਟ, 4 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਮੈਡੀਸੇਫ ਹਸਪਤਾਲ ਲੁਧਿਆਣਾ ਰੋਡ, ਰਾਏਕੋਟ ਵਲੋਂ ਹਰ ਐਤਵਾਰ ਵਾਲੇ ਦਿਨ ਮੁਫ਼ਤ ਚੈੱਕਅੱਪ ਲਗਾ ਕੇ ਬਿਮਾਰੀਆਂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਜਿਸ ਤਹਿਤ ਪਿੰਡ ਜੌਹਲਾਂ ਦੇ ਪਰਿਵਾਰਾਂ ਨੂੰ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਦੀ ਦੇਖ-ਰੇਖ ਹੇਠ ਬੱਸ ਰਾਹੀਂ ਮੈਡੀਸੇਫ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਿੰਡ ਦੇ ਮਰੀਜ਼ਾਂ ਦੇ ਬਿਲਕੁੱਲ ਮੁਫ਼ਤ ਟੈਸਟ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਨੇ ਆਖਿਆ ਕਿ ਮੈਡੀਸੇਫ ਹਸਪਤਾਲ ਰਾਏਕੋਟ ਵਲੋਂ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਸਦਕਾ ਲੋੜਵੰਦਾਂ ਮਰੀਜ਼ਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ | ਇਸ ਲਈ ਗ੍ਰਾਮ ਪੰਚਾਇਤ ਜੌਹਲਾਂ ਮੈਡੀਸੇਫ਼ ਹਸਪਤਾਲ ਦੇ ਉੱਦਮ ਦੀ ਸ਼ਲਾਘਾ ਕਰਦੀ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਡਾ. ਗੁਰਦੀਪ ਸਿੰਘ ਜੌਹਲਾਂ, ਸੇਵਾਮੁਕਤ ਐੱਸ.ਐੱਚ.ਓ ਤਰਸੇਮ ਸਿੰਘ ਜੌਹਲਾਂ, ਪ੍ਰੀਤਮ ਸਿੰਘ, ਪੰਚ ਚਰਨਾ ਸਿੰਘ, ਪੰਚ ਗੁਲਜ਼ਾਰ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਜਸਵੰਤ ਸਿੰਘ ਉੱਪਲ, ਪ੍ਰਧਾਨ ਬਲਜਿੰਦਰ ਸਿੰਘ ਦਿਉਲ, ਪ੍ਰਧਾਨ ਆਤਮਾ ਸਿੰਘ, ਇਲੈਕਟ੍ਰੀਸ਼ਨ ਗੁਨਾ ਸਿੰਘ, ਬਲਦੇਵ ਸਿੰਘ ਦੇਬੂ, ਰਵਿੰਦਰ ਸ਼ਰਮਾ, ਧਰਮਿੰਦਰ ਸਿੰਘ, ਸਵਰਨਜੀਤ ਸਿੰਘ ਸਰਨਾ, ਸੋਨੀ ਕੋਠਿਆਂ ਵਾਲਾ, ਰੂਪਾ ਸਿੰਘ ਮਹੇਰਨਾਂ ਵਾਲਾ, ਕਮਲਜੀਤ ਸਿੰਘ ਗਰੇਵਾਲ, ਆੜ੍ਹਤੀਆ ਅੰਮਿ੍ਤਪਾਲ ਸਿੰਘ, ਹਰਮੇਲ ਸਿੰਘ ਝੱਲੀ, ਬਲਜੀਤ ਸਿੰਘ ਮਾਮੇ ਫੂਲਕਾ ਆਦਿ ਹਾਜ਼ਰ ਸਨ |