29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਹੱਥਾਂ ਦਾ ਨਾ ਹੋਣਾ, ਦੁੱਖ ਦੀ ਗੱਲ ਨਹੀਂ, ਪ੍ਰੰਤੂ ਜਿਊਣ ਦੀ ਉਮੀਦ ਛੱਡਣਾ ਵੱਡੀ ਹਾਰ ਹੈ..! • ਪੈਰਾਂ ਨਾਲ ਕਿਰਤ ਕਰ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੇ ਸੱਤਪਾਲ ਸਿੰਘ ਲੋਹਟਬੱਦੀ • ਪੈਰਾਂ ਨਾਲ ਹੀ ਮੁਰੰਮਤ ਕਰ ਰਹੇ ਨੇ ਇਲੈਕਟ੍ਰਾਨਿਕ ਸਾਜ਼ੋ ਸਾਮਾਨ ਅਤੇ ਚਲਾ ਰਹੇ ਨੇ ਕਰਿਆਨਾ ਸਟੋਰ

Ad Position 21
No active advertisement
ਅਜੀਤ ਡੈਸਕ 07-01-2026
ਲੋਹਟਬੱਦੀ, 6 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਇਸ 'ਚ ਕੋਈ ਸ਼ੱਕ ਨਹੀਂ ਕਿ ਅਜੋਕੇ ਕੰਪਿਊਟਰ ਯੁੱਗ 'ਚ ਸਰੀਰਿਕ ਪੱਖੋਂ ਤੰਦਰੁਸਤ ਹੋਣ ਦੇ ਬਾਵਜੂਦ ਵੀ ਅਨੇਕਾਂ ਲੋਕ ਆਪਣੀ ਕਿਸਮਤ ਨੂੰ ਕੋਸ ਰਹੇ ਹਨ, ਪ੍ਰੰਤੂ ਇਸ ਦੇ ਉਲਟ ਉਹ ਲੋਕ ਵੀ ਹਨ ਜੋ ਸਰੀਰਿਕ ਅੰਗਾਂ ਨੂੰ ਘਾਟ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਕੁਝ ਵੱਖਰਾ ਕਰਨ ਦੀ ਵਿਉਂਤਬੰਦੀ ਕਰ ਲੈਂਦੇ ਹਨ, ਜਿਨ੍ਹਾਂ 'ਚ ਪਿੰਡ ਲੋਹਟਬੱਦੀ ਵਾਸੀ ਸੱਤਪਾਲ ਸਿੰਘ ਪੁੱਤਰ ਦਲਵਾਰਾ ਸਿੰਘ ਨੇ ਆਪਣਾ ਨਾਂਅ ਦਰਜ ਕੀਤਾ ਹੈ | ਆਪਣੇ ਮਾਪਿਆਂ ਦੀਆਂ ਆਸਾਂ ਉਮੀਦਾਂ ਦੇ ਉਲਟ ਬਿਨਾਂ ਹੱਥ/ਬਾਹਾਂ ਤੋਂ ਪੈਦਾ ਹੋਏ ਸੱਤਪਾਲ ਸਿੰਘ ਨੇ ਮਾਪਿਆਂ ਦੀ ਗੋਦ ਦਾ ਪਿਆਰ ਲੈਂਦਿਆਂ ਅਪਹਾਜਤਾ ਦੇ ਰੱਬੀ ਭਾਣੇ ਨੂੰ ਖੁਦ ਅਤੇ ਮਾਤਾ-ਪਿਤਾ/ਭੈਣ-ਭਰਾਵਾਂ 'ਤੇ ਭਾਰ ਨਾ ਬਣਨ ਦਾ ਸੁਪਨਾ ਲੈ ਕੇ ਹੱਥਾਂ ਦੀ ਬਜਾਇ ਪੈਰਾਂ ਨਾਲ ਕਿਰਤ ਕਰਕੇ ਸੁਚੱਜਾ ਜੀਵਨ ਬਤੀਤ ਕਰਨ ਦਾ ਸੁਪਨਾ ਸੰਜੋਇਆ ਜੋ ਪੂਰਾ ਵੀ ਹੋਇਆ | ਕਮਜ਼ੋਰ ਆਰਥਿਕ ਹਾਲਾਤਾਂ ਨਾਲ ਜੂਝਦੇ ਅਤੇ ਮਜ਼ਦੂਰ ਪਿਤਾ ਦਲਵਾਰਾ ਸਿੰਘ ਜੀ ਖੱਬੇ ਪੱਖੀ ਭਾਵ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ, ਜਿਨ੍ਹਾਂ ਵਲੋਂ ਆਪਣੇ ਪੁੱਤਰ ਦੀ ਅੰਗਹੀਣਤਾ ਨੂੰ ਖੁਦ ਅਤੇ ਆਪਣੇ ਪੁੱਤਰ ਦੀਆਂ ਭਾਵਨਾਵਾਂ 'ਤੇ ਭਾਰੂ ਨਾ ਬਣਨ ਦੀ ਬਜਾਇ ਮਿਡਲ ਕਲਾਸ ਤੱਕ ਪੜ੍ਹਾਈ ਅਤੇ ਫਿਰ ਇਲੈਕਟ੍ਰੌਨਿਕ ਸਾਜ਼ੋ-ਸਾਮਾਨ ਦੀ ਮੁਰੰਮਤ ਦਾ ਕੰਮ ਸਿਖਾ ਕੇ ਪੈਰਾਂ ਸਿਰ ਕਰਨ 'ਚ ਪੂਰੀ ਮੁਸ਼ੱਕਤ ਕੀਤੀ | ਅੱਜ ਉਕਤ ਸੱਤਪਾਲ ਸਿੰਘ ਦੇ ਘਰ ਪਿੰਡ ਲੋਹਟਬੱਦੀ ਜਾ ਕੇ ਉਦੋਂ ਹੈਰਾਨੀ ਹੋਈ ਕਿ ਉਹ ਕਿਸ ਤਰ੍ਹਾਂ ਕੁਦਰਤੀ ਭਾਣੇ ਨੂੰ ਗਲੇ ਲਗਾ ਕੇ ਇਕ ਪਾਸੇ ਟੈਲੀਵਿਯਨ, ਮੋਬਾਈਲ, ਪ੍ਰੈਸਾਂ, ਕੈਮਰਾ ਡੀ.ਵੀ.ਆਰ, ਫਰਿਜ ਐੱਲ.ਸੀ.ਡੀ ਅਤੇ ਹੋਰ ਬਿਜਲੀ ਉਪਕਰਨਾਂ ਨੂੰ ਮਿੰਟਾਂ 'ਚ ਠੀਕ ਕਰ ਰਿਹਾ ਸੀ ਅਤੇ ਦੂਜੇ ਪਾਸੇ ਆਪਣੇ ਘਰ ਕੀਤੀ ਕਰਿਆਨੇ ਦੀ ਦੁਕਾਨ 'ਚ ਪੈਰਾਂ ਨਾਲ ਹੀ ਕਰਿਆਨੇ ਦਾ ਸਾਮਾਨ ਤੋਲ ਰਿਹਾ ਸੀ ਅਤੇ ਬੰਦ ਪੈਕੇਟ ਪੈਰਾਂ ਨਾਲ ਹੀ ਲਾਹ ਕੇ ਗਾਹਕਾਂ ਨੂੰ ਦੇ ਰਿਹਾ ਸੀ | ਹਰ ਤਰ੍ਹਾਂ ਦੇ ਮੋਬਾਈਲ ਵਿਚ ਸਿੱਮ ਕਾਰਡ/ਮੈਮਰੀ ਕਾਰਡ ਪਾਉਣ ਤੋਂ ਲੈ ਕੇ, ਘਰ ਦਾ ਦਰਵਾਜ਼ਾ ਲਗਾਉਣਾ, ਜਿੰਦਰਾ ਲਾਉਣਾ, ਪੈਰੀਂ ਲਾਈਟ ਸਵਿੱਚ ਲਗਾਈ ਆਦਿ ਤੋਂ ਇਲਾਵਾ ਉਹ ਕਿਹੜਾ ਘਰ ਦਾ ਕੰਮ ਹੈ ਸੱਤਪਾਲ ਸਿੰਘ ਵਲੋਂ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੇਰੇ ਮਾਪਿਆਂ ਨੇ ਮੈਨੂੰ ਦੂਜੇ ਭੈਣ-ਭਰਾਵਾਂ ਵਾਂਗ ਖੂਭ ਲਾਡ ਪਿਆਰ ਕੀਤਾ | ਭਾਵੇਂ ਉਹ ਮੈਨੂੰ ਉਚੇਰੀ ਸਿੱਖਿਆ ਗ੍ਰਹਿਣ ਕਰਾਉਣੀ ਚਾਹੁੰਦੇ ਸੀ ਪ੍ਰੰਤੂ ਮੇਰਾ ਰੁਝਾਨ ਤਕਨੀਕੀ ਕੰਮ ਸਿੱਖਣ ਵੱਲ ਹੋਣ ਕਾਰਨ ਮੈਂ ਰਾਏਕੋਟ ਵਿਖੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਪਾਸੋਂ ਇਹ ਕੰਮ ਫੁਰਤੀ ਨਾਲ ਸਿੱਖ ਕੇ ਆਪਣੇ ਪਿੰਡ ਦੁਕਾਨ ਖੋਲ੍ਹ ਕੇ ਆਪਣਾ ਰੋਜ਼ਗਾਰ ਚਲਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਮੈਂ ਇਕ ਵਾਰ ਗੁੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣੀ ਚਾਹੀ, ਪ੍ਰੰਤੂ ਲੜੀਵਾਰ ਅੰਗਾਂ ਦੀ ਸੇਵਾ ਕਰਨ ਲਈ ਹੱਥਾਂ ਦੀ ਅਣਹੋਂਦ ਕਾਰਨ ਮੈਂ ਇਹ ਸੇਵਾ ਨਹੀਂ ਕਰ ਸਕਿਆ | ਸਗੋਂ ਸੋਸ਼ਲ ਮੀਡੀਆ ਰਾਹੀਂ ਪਾਠ ਸੁਣਦਾ ਹਾਂ | ਸੱਤਪਾਲ ਸਿੰਘ ਲੋਹਟਬੱਦੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਹੱਥਾਂ ਦਾ ਨਾ ਹੋਣਾ ਦੁੱਖ ਦੀ ਗੱਲ ਨਹੀਂ, ਪ੍ਰੰਤੂ ਜਿਊਣ ਦੀ ਉਮੀਦ ਛੱਡਣੀ ਵੱਡੀ ਹਾਰ ਹੈ...! ਉਨ੍ਹਾਂ ਅੱਜ ਸਿਰ 'ਤੇ ਸਜਾਈ ਦਸਤਾਰ ਅਤੇ ਪੂਰੀ ਟੌਹਰ ਕੱਢਣ ਬਾਰੇ ਪੁੱਛਣ 'ਤੇ ਕਿਹਾ ਕਿ ਪਿੰਡ 'ਚ ਧਾਰਮਿਕ ਸਮਾਗਮ ਹੋਣ ਕਾਰਨ ਭਰਾ ਨੇ ਪਗੜੀ ਬੰਨ੍ਹੀ ਹੈ | ਪਿੰਡ ਦੇ ਲੋਕ ਆਪਣੇ ਪਿੰਡ ਦੇ ਇਸ ਨੌਜਵਾਨ ਨੂੰ ਪ੍ਰੇਰਣਾ ਸਰੋਤ ਮੰਨਦੇ ਹੋਏ ਉਸ ਨੂੰ ਸਹਿਯੋਗ ਦਿੰਦੇ ਹਨ | ਸੱਤਪਾਲ ਸਿੰਘ ਲੋਹਟਬੱਦੀ ਇਕ ਵਿਅਕਤੀ ਹੀ ਨਹੀਂ ਸਗੋਂ ਉਹ ਸੰਘਰਸ਼, ਕਲਾ ਅਤੇ ਵਿਸ਼ਵਾਸ ਦੀ ਜਾਗਦੀ ਮਿਸ਼ਾਲ ਹੈ | ਇਹ ਵੀ ਸੱਚ ਹੈ ਕਿ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਮਨ 'ਚ ਜਜ਼ਬਾ ਰੱਖ ਕੇ ਚੱਲਣ ਵਾਲੇ ਲੋਕ ਪੱਥਰਾਂ ਵਿਚੋਂ ਵੀ ਰਸਤਾ ਬਣਾ ਲੈਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ, ਗਗਨਦੀਪ ਦਾ ਸਸਕਾਰ ਕਰਨ ਤੋਂ ਪਰਿਵਾਰ ਵਲੋਂ ਇਨਕਾਰ ਵਿਧਾਇਕਾ ਬੀਬੀ ਮਾਣੂੰਕੇ ਪੁਲਿਸ... ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24