29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ, ਗਗਨਦੀਪ ਦਾ ਸਸਕਾਰ ਕਰਨ ਤੋਂ ਪਰਿਵਾਰ ਵਲੋਂ ਇਨਕਾਰ ਵਿਧਾਇਕਾ ਬੀਬੀ ਮਾਣੂੰਕੇ ਪੁਲਿਸ ਦੇ ਭਰੋਸੇ 'ਤੇ ਪਰਿਵਾਰ ਨੇ ਕਰਵਾਇਆ ਪੋਸਟ ਮਾਰਟਮ

Ad Position 21
No active advertisement
ਅਜੀਤ ਡੈਸਕ 07-01-2026
ਹਠੂਰ, 6 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਦੇ ਸਾਬਕਾ ਕਬੱਡੀ ਖਿਡਾਰੀ ਨੌਜਵਾਨ ਗਗਨਦੀਪ ਸਿੰਘ ਦੇ ਕਤਲ ਦੇ ਦੂਜੇ ਦਿਨ ਅੱਜ ਉਸ ਦੇ ਅੰਤਿਮ ਸਸਕਾਰ ਨੂੰ ਲੈ ਕੇ ਪਰਿਵਾਰ ਅਤੇ ਪ੍ਰਸ਼ਾਸਨ 'ਚ ਕਸ਼ਮਕਸ ਸਾਰੀ ਦਿਹਾੜੀ ਚੱਲਦੀ ਰਹੀ | ਜਿੱਥੇ ਪਰਿਵਾਰ ਅਤੇ ਸਕੇ-ਸਬੰਧੀ, ਰਿਸ਼ਤੇਦਾਰ ਮਿ੍ਤਕ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ, ਜਦ ਤੱਕ ਸਾਰੇ ਦੋਸ਼ੀਆਂ ਨੂੰ ਪੁਲਿਸ ਫੜ ਨਹੀਂ ਲੈਂਦੀ | ਇਸ ਸਮੇਂ ਡੀ.ਐੱਸ.ਪੀ. ਹਰਜਿੰਦਰ ਸਿੰਘ, ਐਸ.ਐਚ.ਓ ਕੁਲਦੀਪ ਕੁਮਾਰ ਨੇ ਕਿਹਾ ਕਿ ਪਰਿਵਾਰ ਦੇ ਮੁਤਾਬਕ ਇਕ ਦੋਸ਼ੀ ਨੂੰ ਘਟਨਾ ਤੋਂ ਇਕ ਘੰਟੇ ਬਾਅਦ ਕਾਬੂ ਕਰ ਲਿਆ ਹੈ ਬਾਕੀ ਦੋਸ਼ੀ ਵੀ ਜਲਦੀ ਕਾਬੂ ਕਰ ਲਏ ਜਾਣਗੇ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਐੱਸ.ਪੀ. (ਡੀ) ਰਾਜਨ ਕੁਮਾਰ ਪੁੱਜੇ | ਉਨ੍ਹਾਂ ਪਰਿਵਾਰ ਨੂੰ ਸਮਝਾਉਂਦਿਆਂ ਕਿਹਾ ਕਿ ਜਦ ਤੱਕ ਉਹ ਮਿ੍ਤਕ ਗਗਨਦੀਪ ਦਾ ਪੋਸਟ ਮਾਰਟਮ ਨਹੀਂ ਕਰਵਾਉਂਦੇ, ਤਦ ਤੱਕ ਪੁਲਿਸ ਧਰਾਵਾਂ ਲਾ ਕੇ ਕਾਰਵਾਈ ਨਹੀਂ ਕਰ ਸਕਦੀ | ਇਸ ਮੌਕੇ ਐੱਸ.ਪੀ. (ਡੀ) ਰਾਜਨ ਕੁਮਾਰ ਨੇ ਪੂਰਨ ਭਰੋਸਾ ਦਿੰਦਿਆਂ ਕਿਹਾ ਕਿ ਪੁਲਸ ਦੀਆਂ ਛੇ ਟੀਮਾਂ ਦੋਸ਼ੀਆਂ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ | ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਇਸ ਮੌਕੇ ਮਿ੍ਤਕ ਦੀ ਪਤਨੀ ਦੀ ਐੱਸ.ਐੱਸ.ਪੀ. ਨਾਲ ਫੋਨ 'ਤੇ ਗੱਲ ਕਰਵਾਈ | ਇਸ ਮੌਕੇ ਕਾਂਗਰਸੀ ਆਗੂ ਮਿੰਟੂ ਰੂਮੀ ਵੀ ਪੁੱਜੇ | ਭਰੋਸੇ ਉਪਰੰਤ ਪਰਿਵਾਰ ਮਿ੍ਤਕ ਗਗਨਦੀਪ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਲਈ ਰਾਜੀ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ-ਭੱਟੀਆਂ/ਬਾਣੀਏਵਾਲ ਬਿਜਲੀ ਐਕਟ... ਅਗਲੀ ਖ਼ਬਰ ਹੱਥਾਂ ਦਾ ਨਾ ਹੋਣਾ, ਦੁੱਖ ਦੀ ਗੱਲ ਨਹੀਂ, ਪ੍ਰੰਤੂ ਜਿਊਣ ਦੀ ਉਮੀਦ ਛੱਡਣਾ ਵੱਡੀ ਹਾਰ ਹੈ..! • ਪੈਰਾਂ ਨਾਲ ਕਿਰਤ ਕਰ...
Ad Position 24