ਮੱੁਲਾਂਪੁਰ-ਦਾਖਾ, 6 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦਾ ਵਫ਼ਦ ਸਮੂਹ ਕਨਵੀਨਰਾਂ/ਕੋ-ਕਨਵੀਨਰਾਂ ਅਤੇ ਆਜ਼ਾਦ ਧਿਰਾਂ ਦੀ ਅਗਵਾਈ ਵਿਚ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ | ਵਫ਼ਦ ਵਲੋਂ ਮਨਪ੍ਰੀਤ ਸਿੰਘ ਨੂੰ ਮੈਮੋਰੰਡਮ ਦੀ ਕਾਪੀ ਦਿੱਤੀ ਗਈ | ਐੱਮ.ਐੱਲ.ਏ. ਇਯਾਲੀ ਵਲੋਂ ਵਫ਼ਦ ਦੀ ਅਗਵਾਈ ਵਾਲੇ ਭਜਨ ਸਿੰਘ ਗਿੱਲ, ਸੁਰਿੰਦਰ ਪੁਆਰੀ, ਪਿ੍ਤਪਾਲ ਸਿੰਘ, ਗੁਰਮੇਲ ਸਿੰਘ ਮੈਲਡੇ, ਸੁਰਿੰਦਰ ਰਾਮ ਕੁੱਸਾ, ਹੋਰ ਕਨਵੀਨਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਵਾਜ਼ਬ ਹਨ, ਇਨ੍ਹਾਂ ਮੰਗਾਂ ਦੇ ਤੁਰੰਤ ਹੱਲ ਲਈ ਉਹ ਵਿਧਾਨ ਸਭਾ 'ਚ ਮੁਲਾਜ਼ਮਾਂ ਦਾ ਪੱਖ ਰੱਖਣਗੇ | ਮਨਪ੍ਰੀਤ ਸਿੰਘ ਐੱਮ.ਐੱਲ.ਏ. ਕੋਲ ਵਫ਼ਦ ਦੇ ਰੂਪ 'ਚ ਸ਼ਾਮਿਲ ਹੋਣ ਵਾਲਿਆਂ ਵਿਚ ਗੁਲਜਾਰ ਖਾਨ, ਜੈਦੇਵ ਸੁਰਮਾਂ, ਕੁਲਵੰਤ ਸਿੰਘ ਧੂਰੀ, ਜਸਵਿੰਦਰ ਸਿੰਘ ਧੂਰੀ, ਅਵਤਾਰ ਸਿੰਘ ਗਗੜਾ, ਹਰਜਿੰਦਰ ਸਿੰਘ ਸੀਕੋ, ਚਰਨ ਸਿੰਘ ਤਾਜਪੁਰੀ, ਸੁਰਿੰਦਰ ਸਿੰਘ ਬੈਂਸ, ਬਿੱਕਰ ਸਿੰਘ ਮਾਛੀਕੇ, ਸੁਖਮੰਦਰ ਸਿੰਘ ਮੋਗਾ, ਦੇਵ ਰਾਜ , ਹਰਜੀਤ ਸਿੰਘ, ਬਲਦੇਵ ਰਾਜ, ਵਿਜੈ ਕੁਮਾਰ, ਰਣਜੀਤ ਸਿੰਘ, ਮਨੀਸ਼ ਕੁਮਾਰ, ਮਨਜੀਤ ਸਿੰਘ ਮਨਸੂਰਾਂ, ਦਰਸ਼ਨ ਸਿੰਘ ਧਰੀਕ, ਹਰਮਿੰਦਰ ਸਿੰਘ ਤਲਵੰਡੀ ਹੋਰ ਮੌਜੂਦ ਰਹੇ |