ਜਗਰਾਉਂ, 6 ਜਨਵਰੀ (ਗੁਰਦੀਪ ਸਿੰਘ ਮਲਕ)-ਅੱਜ ਦੇਰ ਸ਼ਾਮ ਨੇੜਲੇ ਪਿੰਡ ਸੇਰਪੁਰ ਕਲਾਂ ਵਿਖੇ ਇਕ ਮਜਦੂਰ ਵਲੋਂ ਆਰਥਿਕ ਮੰਦਹਾਲੀ ਦੇ ਚਲਦਿਆਂ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ¢ ਇਹ ਘਟਨਾ ਪਿੰਡ ਸੇਰਪੁਰ ਕਲਾਂ ਦੇ ਏਅਰਟੈੱਲ ਸਕੂਲ ਦੇ ਨੇੜੇ ਵਾਪਰੀ¢ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਲੋਕ ਪਹੁੰਚ ਗਏ¢ ਮਿ੍ਤਕ ਦੀ ਪਛਾਣ ਸੇਰਪੁਰ ਕਲਾਂ ਵਾਸੀ ਰਾਮ ਸਿੰਘ ਵਜੋਂ ਹੋਈ¢ 25 ਸਾਲਾ ਰਾਮ ਸਿੰਘ ਮਿਹਨਤ ਮਜਦੂਰੀ ਕਰਕੇ ਪੇਟ ਪਾਲਣ ਕਰ ਰਹਾ ਸੀ¢ ਪਰਿਵਾਰਕ ਮੈਂਬਰਾਂ ਅਨੁਸਾਰ ਰਾਮ ਸਿੰਘ ਮਾਨਸਿਕ ਤÏਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਸੀ ਤੇ ਅੱਜ ਉਸਨੇ ਪਿੰਡ ਦੇ ਬਾਹਰਵਾਰ ਦਰੁੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ¢ ਘਟਨਾਂ ਵਾਪਰਨ ਤੋੰ ਬਾਅਦ ਪੁਲਿਸ ਚÏਕੀ ਗਾਲਿਬ ਕਲਾਂ ਦੇ ਇੰਚਾਰਜ ਜਗਰੂਪ ਸਿੰਘ ਮÏਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਆਤਮ ਹੱਤਿਆ ਦਾ ਹੋ ਸਕਦਾ ਹੈ ਪ੍ਰੰਤੂ ਮÏਤ ਦੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ¢ਉਧਰ ਇਸ ਇਸ ਮਾਮਲੇ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ¢ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਆਖਿਆ ਕਿ ਵੱਖ-ਵੱਖ ਪਹਿਲੂਆਂ ਦੇ ਮੱਦੇਨਜ਼ਰ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ¢