ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਸੁਲਤਾਨ-ਏ-ਕੌਮ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਪਾਰਕ 'ਚ ਐਡਵੋਕੇਟ ਰਮਨਦੀਪ ਸਿੰਘ ਆਹਲੂਵਾਲੀਆ ਵਲੋਂ ਆਪਣੇ ਸਵਰਗੀ ਪਿਤਾ ਬਿਕਰਮਜੀਤ ਸਿਘ ਆਹਲੂਵਾਲੀਆ ਦੀ ਯਾਦ 'ਚ ਸੈੱਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ | ਕਰੀਬ 2.25 ਲੱਖ ਦੀ ਲਾਗਤ ਅਤੇ ਨਵੀਨ ਤਕਨੀਕ ਨਾਲ ਬਣਾਏ ਜਾ ਰਹੇ ਇਸ ਸੈੱਡ ਨੂੰ ਪਿੰਡ ਵਾਸੀ ਸਾਂਝੇ ਕਾਰਜਾਂ ਲਈ ਵਰਤੋਂ 'ਚ ਲਿਆ ਸਕਣਗੇ | ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਇਸ ਕਾਰਜ ਦੀ ਆਰੰਭਤਾ ਸਮੇਂ ਐਡਵੋਕੇਟ ਰਮਨਦੀਪ ਸਿੰਘ ਆਹਲੂਵਾਲੀਆ ਨਾਲ ਨਿਰਭੈ ਸਿੰਘ ਮਾਨ ਸਮਾਜ ਸੇਵੀ, ਜਸਪਾਲ ਸਿੰਘ ਪਾਲੀ ਧਾਲੀਵਾਲ, ਭਗਵੰਤ ਸਿੰਘ ਰਾਜੀ ਸਿੱਧੂ, ਪ੍ਰੇਮ ਸਿੰਘ, ਸੁਰਜੀਤ ਸਿੰਘ ਵਾਲੀਆ, ਪਰਮ ਸਿੰਘ ਵਾਲੀਆ, ਜਰਨੈਲ ਸਿੰਘ ਬੜੂੂੰਦੀ, ਅਵਤਾਰ ਸਿੰਘ, ਮਿਸਤਰੀ ਬਿੰਦਰ ਸਿੰਘ, ਸਤਵਿੰਦਰ ਸਿੰਘ ਸੋਨੀ, ਸੁਖਵੀਰ ਸਿੰਘ ਪ੍ਰੇਮ ਮਾਨ, ਪ੍ਰਦੀਪ ਸਿੰਘ ਵਾਲੀਆ, ਗੁਰਪੁਰਚਰਨਜੀਤ ਸਿੰਘ ਮੋਹਾਲੀ , ਗੁਰਨਾਮ ਸਿੰਘ ਲੁਧਿਆਣਾ, ਪਰਮਿੰਦਰ ਸਿੰਘ ਅਹਿਮਦਗੜ੍ਹ, ਗੁਰਮੀਤ ਸਿੰਘ ਸਹੌਲੀ, ਪਿ੍ੰਸ ਵਾਲੀਆ ਕਲਾਲਮਾਜਰਾ, ਬਲਦੇਵ ਸਿੰਘ ਆਹਲੂਵਾਲੀਆ ਲੁਧਿਆਣਾ, ਰਾਵਲ ਆਹਲੂਵਾਲੀਆ ਲੁਧਿਆਣਾ, ਪ੍ਰਮੋਦ ਸਿੰਘ ਬਾਟਾ ਪੰਚ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਹਰਮਨਪ੍ਰੀਤ ਸਿੰਘ, ਤਾਰ ਸਿੰਘ ਮਾਨ, ਸਾਬਕਾ ਪੰਚ ਬਹਾਦਰ ਸਿੰਘ ਭੱਟੀ, ਰਵਿੰਦਰ ਸਿੰਘ ਆਦਿ ਹਾਜ਼ਰ ਸਨ |