ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮਾਲਵਾ ਸੱਭਿਆਚਾਰ ਮੰਚ ਪੰਜਾਬ ਵਲੋਂ ਧੀਆਂ ਦਾ ਲੋਹੜੀ ਮੇਲਾ ਸਫ਼ਲਤਾਪੂਰਵਕ ਕਰਵਾਉਣ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿ:) ਵਿਖੇ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮਹਿਲਾ ਵਿੰਗ ਪ੍ਰਧਾਨ ਇੰਦਰਜੀਤ ਕੌਰ ਓਬਰਾਏ, ਗੁਰਮੀਤ ਸਿੰਘ ਗਿੱਲ ਯੂ.ਐੱਸ.ਏ, ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ, ਗੁਰਜਤਿੰਦਰ ਸਿੰਘ ਰੰਧਾਵਾ ਯੂ.ਐੱਸ.ਏ, ਪਿ੍ੰਸੀਪਲ ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ, ਮਨਜੀਤ ਕੌਰ ਸਰੋਏ, ਰਣਜੀਤ ਸਿੰਘ ਸਰਪੰਚ, ਪਵਨ ਗਰਗ, ਗੁਰਨਾਮ ਸਿੰਘ ਕਲੇਰ, ਡੀ.ਐੱਸ.ਪੀ ਗੁਰਚਰਨ ਸਿੰਘ, ਰਾਕੇਸ ਗੋਇਲ ਹੋਰਨਾਂ ਨੂੰ ਨਾਲ ਲੈ ਕੇ ਲੋਹੜੀ ਮੇਲੇ ਵਿਚ ਸਹਿਯੋਗ ਦੇਣ ਵਾਲੇ ਹਰ ਇਕ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਪ੍ਰਧਾਨ ਬਾਵਾ ਵਲੋਂ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ ਨੂੰ ਮਾਲਵਾ ਸੱਭਿਆਚਾਰਕ ਮੰਚ ਲਈ ਮੁੱਖ ਸਰਪ੍ਰਸਤ ਬਣਾਇਆ ਗਿਆ | ਉੱਘੇ ਕਿਸਾਨ ਬਖਸ਼ਿੰਦਰ ਸਿੰਘ ਗਰੇਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪਿਛਲੇ 3 ਦਹਾਕਿਆਂ ਤੋਂ ਸਫ਼ਲਤਾਪੂਰਵਕ ਲੋਹੜੀ ਮੇਲਾ ਨਿਰੰਤਰ ਮਨਾਉਣਾ ਸੌਖਾ ਕੰਮ ਨਹੀਂ, ਇਕ ਟੀਮ ਵਜੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਹਰ ਅਹੁਦੇਦਾਰ ਦਾ ਧੰਨਵਾਦ ਕਰਦਿਆਂ ਸਭ ਨੂੰ ਵਧਾਈ ਦਿੰਦਾਂ ਹਾਂ | ਮੀਟਿੰਗ ਉਪਰੰਤ ਮਹਿਲਾਵਾਂ ਨੂੰ ਕਲਸੀ ਕੰਪਨੀ ਵਲੋਂ ਜੂਸਰ ਮਸ਼ੀਨਾਂ ਅਤੇ ਐੱਸ.ਐੱਸ ਖੁਰਾਣਾ ਵਲੋਂ ਸੂਟ ਵੰਡੇ ਗਏ | ਮੰਚ ਦੇ ਸਮੁੱਚੇ ਅਹੁਦੇਦਾਰਾਂ ਵਲੋਂ ਰਕਬਾ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਅਧਾਰਿਤ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਵੀ ਕੀਤੇ | ਇਸ ਸਮੇਂ ਗੌਰਵੀ ਸਰੋਏ, ਪਰਮਜੀਤ ਕੌਰ ਰਕਬਾ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਭਲਵਾਨ, ਗਗਨ ਖੰਨਾ, ਸੰਜੇ ਠਾਕੁਰ, ਮਾਨਵ ਉਬਰਾਏ ਉੱਘੇ ਸਨਤਕਾਰ, ਕਿਰਪਾਲ ਸਿੰਘ ਸਹਾਰਾ, ਰਜਿੰਦਰ ਕੌਰ, ਸਵਾਤੀ, ਮਮਤਾ, ਸੁਖਵਿੰਦਰ ਕੌਰ, ਹੋਰ ਮੌਜੂਦ ਸਨ |