ਹੰਬੜਾਂ, 28 ਜਨਵਰੀ (ਮੇਜਰ ਹੰਬੜਾਂ)-ਬੁਹ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਸੈਕਟਰੀ ਸੁੱਖਪ੍ਰਤਾਪ ਸਿੰਘ ਹੀਰਾ ਅਤੇ ਗੁਰਪ੍ਰਤਾਪ ਸਿੰਘ ਦੇ ਸਤਿਕਾਰਯੋਗ ਪਿਤਾ ਸ: ਭਜਨ ਸਿੰਘ ਹੀਰਾ ਰਾਊਵਾਲ ਵਾਲਿਆਂ ਨਮਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਪਾਉਣ ਉਪਰੰਤ ਉੱਘੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰੀ ਅਤੇ ਕਥਾਵਾਚਕ ਗਿਆਨੀ ਮਨਦੀਪ ਸਿੰਘ ਬੁੱਢਾ ਦਲ ਵਲੋਂ ਸੰਗਤਾਂ ਨਾਲ ਮੌਤ ਦੇ ਵਿਸ਼ੇ 'ਤੇ ਵਿਚਾਰਾਂ ਸਾਂਝੀਆਂ ਕੀਤੀਆਂ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਸੁੱਖਪ੍ਰਤਾਪ ਸਿੰਘ ਹੀਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਸ. ਭਜਨ ਸਿੰਘ ਦਾ ਅਚਨਚੇਤ ਸਾਡੇ 'ਚੋਂ ਚਲੇ ਜਾਣਾ ਪਰਿਵਾਰ ਲਈ ਤੇ ਸਾਡੇ ਸਾਰਿਆਂ ਲਈ ਅਸਹਿ ਤੇ ਅਕਹਿ ਸਦਮਾ ਹੈ | ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਸਵ: ਭਜਨ ਸਿੰਘ ਹੀਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ 'ਚ ਵੱਡੀ ਦੇਣ ਰਹੀ ਤੇ ਸ. ਭਜਨ ਸਿੰਘ ਹੀਰਾ ਬੜੇ ਹੀ ਸਾਊ ਤੇ ਮਿਲਾਪੁੜੇ ਸੁਭਾਅ ਦੇ ਮਾਲਕ ਸਨ | ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਸਵ: ਭਜਨ ਸਿੰਘ ਹੀਰਾ ਦੇ ਹੋਣਹਾਰ ਸਪੁੱਤਰ ਖੇਤੀਬਾੜੀ ਸਭਾ ਹੰਬੜਾਂ ਦੇ ਸੈਕਟਰੀ ਸੁਖਪ੍ਰਤਾਪ ਸਿੰਘ ਹੀਰਾ ਤੇ ਗੁਰਪ੍ਰਤਾਪ ਸਿੰਘ ਹੀਰਾ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਚੰਗੇ ਕਾਰਜਾਂ ਰਾਹੀਂ ਇਲਾਕੇ ਭਰ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ | ਸਰਪ੍ਰਸਤ ਤੇਜਾ ਸਿੰਘ ਗਿੱਲ ਵਲੋਂ ਗੁਰੂ ਘਰ ਵਲੋਂ ਸਵ: ਭਜਨ ਸਿੰਘ ਹੀਰਾ ਦੇ ਸਪੁੱਤਰ ਗੁਰਪ੍ਰਤਾਪ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ | ਇਸ ਮੌਕੇ ਸੁਖਚਰਨ ਸਿੰਘ ਸੋਢੀ ਆਡਿਟ ਅਫ਼ਸਰ ਮੋਗਾ, ਡਾ. ਗੁਰਜੋਤ ਸਿੰਘ ਡੀ.ਆਰ ਮੋਗਾ, ਆਡੀਟਰ ਮਨਜੀਤ ਸਿੰਘ, ਨਿਰੀਖਕ ਗੁਰਤੇਜ ਸਿੰਘ, ਨਿਰੀਖਕ ਨਾਗੇਸ਼ ਤਿਵਾੜੀ, ਡਾ. ਅੰਗਦ ਸਿੰਘ ਕੂਨਰ, ਡਾ. ਸੰਤੋਖ ਸਿੰਘ ਹੀਰਾ, ਡਾ. ਅਰਸ਼ਦੀਪ ਸਿੰਘ ਏ.ਡੀ.ਓ., ਚੌਂਕੀ ਇੰਚਾਰਜ ਗੁਰਚਰਨਜੀਤ ਸਿੰਘ, ਡਾ. ਮੋਹਨ ਸਰੂਪ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਅਵਤਾਰ ਸਿੰਘ ਤਾਰੀ ਚੀਮਾ, ਮੇਜਰ ਸਿੰਘ ਚੀਮਾ, ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਠੇਕੇਦਾਰ ਹਰਮੋਹਣ ਸਿੰਘ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਪ੍ਰਧਾਨ ਮਨਦੀਪ ਸਿੰਘ ਵਿਰਕ, ਪ੍ਰਧਾਨ ਵਰਿਆਮ ਸਿੰਘ ਭਰੋਵਾਲ, ਸਾਬਕਾ ਸਰਪੰਚ ਗੁਰਵੰਤ ਸਿੰਘ ਬੌਬੀ ਕੋਟਲੀ, ਜਸਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਗਗਨਦੀਪ ਸਿੰਘ ਕੋਟਲੀ, ਸਕੱਤਰ ਜਸਵੀਰ ਸਿੰਘ ਵਿਰਕ, ਆੜ੍ਹਤੀ ਜਗਤਾਰ ਸਿੰਘ ਕੈਲੇ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਸਰਪੰਚ ਹਰਦਿਆਲ ਸਿੰਘ ਵਲੀਪੁਰ, ਸਕੱਤਰ ਗੁਰਮੀਤ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਗੁਰਵਿੰਦਰ ਸਿੰਘ ਗੋਲਡੀ ਚਾਵਲਾ, ਜਸਵੰਤ ਸਿੰਘ ਧਾਲੀਵਾਲ, ਰਾਮ ਸਿੰਘ ਚੀਮਾ, ਸਾਬਕਾ ਪੰਚ ਰਣਜੀਤ ਸਿੰਘ ਚੀਮਾ, ਮਹਾਂ ਸਿੰਘ ਬਿੱਟੂ, ਬਲਵਿੰਦਰ ਸਿੰਘ ਭੈਰੋਮੁੰਨਾਂ, ਹਰਜਿੰਦਰ ਸਿੰਘ ਖਹਿਰਾ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਗਿੰਦੀ, ਕਪੂਰ ਸਿੰਘ ਘੁੰਮਣ, ਜਸਵੀਰ ਸਿੰਘ ਰਾਣਾ, ਪਰਮਿੰਦਰ ਸਿੰਘ ਧਾਲੀਵਾਲ, ਦਾਰਾ ਸਿੰਘ ਤੂਰ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸੀਨੀ: ਮੀਤ ਪ੍ਰਧਾਨ ਹਰਪਾਲ ਸਿੰਘ ਪਾਲੀ, ਮੈਂਬਰ ਬਲਜਿੰਦਰ ਸਿੰਘ ਬਿੱਲਾ, ਪੰਚ ਸੁਖਜੀਤ ਸਿੰਘ ਬਾਠ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |