ਜਗਰਾਉਂ, 28 ਜਨਵਰੀ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀ: ਸੈਕੰਡਰੀ ਸਕੂਲ ਜਗਰਾਉਂ ਨੇ ਡੀ.ਏ.ਵੀ. ਕਾਲਜ ਵਿਖੇ ਹੋਏ 'ਕਾਰਵਾਂ-ਏ-ਹੁਨਰ' ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਪੋਸਟਰ ਮੇਕਿੰਗ ਵਿਚ ਵਿਦਿਆਰਥਣ ਸਿਮਰਨ ਕੌਰ ਨੇ ਪਹਿਲਾ ਇਨਾਮ, ਨੂਰਪ੍ਰੀਤ ਕੌਰ ਹਿੰਦੀ ਸੁੰਦਰ ਲਿਖਤ ਵਿਚ ਪਹਿਲਾ ਇਨਾਮ, ਵਿਦਿਆਰਥਣ ਜਗਦੀਪ ਕੌਰ ਨੇ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿਚ ਪਹਿਲਾ ਇਨਾਮ, ਸਲੋਗਨ ਰਾਈਟਿੰਗ ਵਿਚ ਵਿਦਿਆਰਥਣ ਈਸ਼ਾਨਾ ਕੌਰ ਨੇ ਦੂਜਾ ਇਨਾਮ, ਰੰਗੋਲੀ ਵਿਚ ਵਿਦਿਆਰਥਣ ਸਿਮਰਨਜੋਤ ਕੌਰ ਤੇ ਹਰਮਨਪ੍ਰੀਤ ਪਹਿਲਾ ਅਤੇ ਵਿਦਿਆਰਥਣਾਂ ਅਨੂ ਤੇ ਭਾਵਿਕਾ ਨੇ ਰੰਗੋਲੀ ਵਿਚ ਦੂਜਾ ਸਥਾਨ ਹਾਸਲ ਕੀਤਾ | ਸਕੂਲ ਪਹੁੰਚਣ 'ਤੇ ਪਿ੍ੰ. ਰਾਜਪਾਲ ਕੌਰ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਖੁਸ਼ੀ ਮਨਾਈ |