ਜਗਰਾਉਂ, 28 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਸਾਬਕਾ ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ (83) ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦਾ ਸਸਕਾਰ ਜਗਰਾਉਂ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ 'ਚ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਰਵਿੰਦਰ ਸਿੰਘ ਰਾਏ ਸਾਬਕਾ ਡਾਇਰੈਕਟਰ ਵਿਜੀਲੈਂਸ, ਕੌਂਸਲਰ ਜਤਿੰਦਰਪਾਲ ਰਾਣਾ, ਕੌਂਸਲਰ ਰਵਿੰਦਰਪਾਲ ਰਾਜੂ, ਰਾਜੇਸ਼ਇੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਬੱੁਟਰ, ਅਜੀਤ ਸਿੰਘ ਅਖਾੜਾ, ਗੁਰਦੇਵ ਸਿੰਘ ਹੰਸਰਾ, ਸੁਖਪਾਲ ਸਿੰਘ ਸੇਖੋਂ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ, ਮੇਜਰ ਸਿੰਘ ਛੀਨਾ, ਯਾਦਵਿੰਦਰ ਸਿੰਘ ਗਿੱਲ, ਗਗਨ ਕੋਟਲੀ, ਬੱਬੀ ਕੋਟਲੀ, ਡਾ: ਅਮਰਜੀਤ ਸਿੰਘ, ਚਰਨਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਇਲਾਕੇ ਦੇ ਮੋਹਤਵਰ ਵਿਅਕਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇੱਥੇ ਦੱਸਣਯੋਗ ਹੈ ਕਿ ਸਾਬਕਾ ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਮੋਗਾ, ਜਗਰਾਉਂ, ਸਿੱੱਧਵਾਂ ਬੇਟ, ਕੋਟ ਈਸੇ ਖਾਂ ਵਿਖੇ ਆਪਣੀਆਂ ਖੇਤੀਬਾੜੀ ਦੀਆਂ ਸੇਵਾਵਾਂ ਨਿਭਾਈਆਂ |