03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੱਤੀ

Ad Position 21
No active advertisement
ਅਜੀਤ ਡੈਸਕ 29-01-2026
ਜਗਰਾਉਂ, 28 ਜਨਵਰੀ (ਵਿਨੋਦ ਕੁਮਾਰ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਦੇ ਨਿਰਦੇਸ਼ਾਂ 'ਤੇ ਟ੍ਰੈਫ਼ਿਕ ਇੰਚਾਰਜ ਕੁਮਾਰ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ. ਹਰਪਾਲ ਸਿੰਘ ਮਾਨ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਜਗਰਾਉਂ ਵਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ 28ਵੇਂ ਦਿਨ ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਸਕੂਲ ਗੱਡੀਆਂ ਦੇ ਡਰਾਇਵਰਾਂ ਅਤੇ ਹੈਲਪਰਾਂ ਨੂੰ ਸੇਫ ਸਕੂਲ ਵਾਹਨ ਸਕੀਮ ਸੰਬੰਧੀ ਟ੍ਰੈਫ਼ਿਕ ਨਿਯਮਾਂ ਬਾਰੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਟ੍ਰੈਫ਼ਿਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਏ.ਐੱਸ.ਆਈ. ਹਰਪਾਲ ਸਿੰਘ ਮਾਨ ਵਲੋਂ ਸਕੂਲ ਗੱਡੀਆਂ ਦੇ ਡਰਾਇਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਫਿਟਨੈੱਸ ਸਰਟੀਫ਼ਿਕੇਟ, ਪੂਰੇ ਕਾਗਜ਼ਾਤ ਕੋਲ ਰੱਖਣ ਦੇ ਨਾਲ-ਨਾਲ ਬੱਚਿਆਂ ਦੀ ਸੇਫਟੀ ਲਈ ਸਕੂਲ ਗੱਡੀਆਂ ਵਿਚ ਸਪੀਡ ਗਵਰਨਰ, ਫਸਟ ਏਡ ਕਿੱਟ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ. ਕੈਮਰੇ ਅਤੇ ਹੈਲਪਰਾ ਦਾ ਹੋਣਾ ਜ਼ਰੂਰੀ ਹੈ | ਇਸ ਤੋਂ ਇਲਾਵਾ ਗੱਡੀ ਤੋਂ ਗੱਡੀ ਦੀ ਦੂਰੀ ਬਣਾ ਕੇ ਰੱਖੋ, ਗੱਡੀ ਚਲਾਉਂਦੇ ਸਮੇ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰੋ, ਤੇਜ਼ ਰਫ਼ਤਾਰ ਗੱਡੀ ਨਾ ਚਲਾਉ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਗੱਡੀ ਓਵਰਟੇਕ ਨਾ ਕਰੋ ਅਤੇ ਗੱਡੀਆਂ ਵਿਚ ਲੱਗੀਆਂ ਸੀਟਾਂ ਮੁਤਾਬਿਕ ਹੀ ਬੱਚੇ ਗੱਡੀਆਂ ਵਿਚ ਬਿਠਾਉ, ਟ੍ਰੈਫ਼ਿਕ ਨਿਯਮਾਂ ਦੀ ਅਤੇ ਸੜਕਾਂ 'ਤੇ ਲੱਗੇ ਸੜਕੀ ਚਿੰਨ੍ਹਾ ਦੀ ਪਾਲਣਾ ਕਰੋ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮ ਸ੍ਰੀ ਮਿਲਣ 'ਤੇ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਟਰੱਸ... ਅਗਲੀ ਖ਼ਬਰ ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨਹੀਂ ਰਹੇ
Ad Position 24