04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚੌਂਕੀ ਲੋਹਟਬੱਦੀ ਇੰਚਾਰਜ ਨੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਪਤੰਗਬਾਜ਼ੀ ਤੋਂ ਵਰਜਿਆ

Ad Position 21
No active advertisement
ਅਜੀਤ ਡੈਸਕ 29-01-2026
ਲੋਹਟਬੱਦੀ, 28 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਆਏ ਦਿਨ ਚਾਇਨਾ ਡੋਰ ਨਾਲ ਹੋ ਰਹੀਆਂ ਮੌਤਾਂ ਤੋਂ ਕੰਬੀ ਪੰਜਾਬ ਸਰਕਾਰ ਦੇ ਆਦੇਸ਼ਾਂ ਅਧੀਨ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਦੀ ਅਗਵਾਈ 'ਚ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ ਏ.ਐੱਸ.ਆਈ ਬੂਟਾ ਖਾਂ ਨੇ ਖਾਸ ਚੈਕਿੰਗ ਦੌਰਾਨ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਪਤੰਗਬਾਜ਼ੀ ਤੋਂ ਵਰਜਿਆ ਹੈ | ਉਨ੍ਹਾਂ ਪਿੰਡ ਲੋਹਟਬੱਦੀ, ਮਹੇਰਨਾਂ ਕਲਾਂ, ਬ੍ਰਹਮਪੁਰ, ਰਛੀਨ, ਬੜੂੂੰਦੀ, ਤੁੰਗਾਹੇੜੀ ਦਾ ਦੌਰਾ ਕਰਦਿਆਂ ਜਿੱਥੇ ਵੀ ਪਤੰਗ ਉੱਡਦਾ ਦਿਖਾਈ ਦਿੱਤਾ ਖੁਦ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮਿ੍ਤਪਾਲ ਸਿੰਘ ਹੈਪੀ ਸੇਖੋਂ, ਗੁਰਦੀਪ ਸਿੰਘ ਬੜੂੰਦੀ ਸਮਾਜ ਸੇਵੀ, ਸਰਪੰਚ ਰਘਵੀਰ ਸਿੰਘ ਗੋਰਾ ਬ੍ਰਹਮਪੁਰ, ਪਰਮੋਦ ਸਿੰਘ ਬਾਟਾ ਪੰਚ ਬੜੂੰਦੀ, ਜਗਦੀਸ਼ ਸਿੰਘ ਬੜੂੰਦੀ ਬੈਂਕ ਵਾਲੇ, ਜਗਰੂਪ ਸਿੰਘ ਫੌਜੀ, ਅਵਤਾਰ ਸਿੰਘ ਸੇਖੋਂ ਪੰਚ, ਸਾਬਕਾ ਸਰਪੰਚ ਲਖਵੀਰ ਸਿੰਘ ਚੌਧਰੀ, ਜਗਜੀਤ ਸਿੰਘ ਮਹੇਰਨਾਂ ਕਲਾਂ, ਜਸਪਾਲ ਸਿੰਘ ਪਾਲੀ ਧਾਲੀਵਾਲ, ਬਲਕਾਰ ਸਿੰਘ ਜਰਮਨ ਪ੍ਰਧਾਨ, ਸੁਖਵੀਰ ਸਿੰਘ ਪ੍ਰੇਮ ਮਾਨ, ਪ੍ਰਦੀਪ ਸਿੰਘ ਵਾਲੀਆ ਬੜੂੰਦੀ ਨੇ ਭਰੋਸਾ ਦੁਆਇਆ ਕਿ ਆਪਣੇ ਪਿੰਡਾਂ 'ਚ ਬੱਚਿਆਂ ਅਤੇ ਨੌਜਵਾਨਾਂ ਨੂੰ ਪਤੰਗਬਾਜ਼ੀ ਤੋਂ ਮੁਕੰਮਲ ਤੌਰ 'ਤੇ ਹਟਾਉਣਗੇ |
Ad Position 22
No active advertisement
ਪਿਛਲੀ ਖ਼ਬਰ ਦੇਹੜਕਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਬਸੰਤ ਪੰਚਮੀ ਮਨਾਈ
Ad Position 24